13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਸਰਹੱਦ 'ਤੇ ਪਾਕਿਸਤਾਨੀ ਫ਼ੌਜ ਅਤੇ ਅਫਗਾਨ ਫ਼ੌਜਾਂ ਵਿਚਕਾਰ ਝੜਪਾਂ

ਇਸਲਾਮਾਬਾਦ, 12 ਅਕਤੂਬਰ - ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਵਿਚ ਪਾਕਿ-ਅਫਗਾਨ ਸਰਹੱਦ 'ਤੇ ਕਈ ਥਾਵਾਂ 'ਤੇ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਫ਼ੌਜ ਅਤੇ ਅਫਗਾਨ ਫ਼ੌਜਾਂ...

Ad Position 21
No active advertisement
ਅਜੀਤ ਡੈਸਕ 12-10-2025

ਇਸਲਾਮਾਬਾਦ, 12 ਅਕਤੂਬਰ - ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਵਿਚ ਪਾਕਿ-ਅਫਗਾਨ ਸਰਹੱਦ 'ਤੇ ਕਈ ਥਾਵਾਂ 'ਤੇ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਫ਼ੌਜ ਅਤੇ ਅਫਗਾਨ ਫ਼ੌਜਾਂ ਵਿਚਕਾਰ ਝੜਪਾਂ ਹੋਈਆਂ।
ਸ਼ਨੀਵਾਰ ਦੇਰ ਰਾਤ ਤਾਲਿਬਾਨ ਫ਼ੌਜਾਂ ਵਲੋਂ ਕਥਿਤ ਤੌਰ 'ਤੇ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋਈਆਂ। ਨਿਊਜ਼ ਏਜੰਸੀ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, "ਤੁਰੰਤ ਅਤੇ ਤੀਬਰ ਜਵਾਬ ਵਿਚ, ਪਾਕਿਸਤਾਨੀ ਫ਼ੌਜਾਂ ਨੇ ਕਈ ਅਫਗਾਨ ਸਰਹੱਦੀ ਚੌਕੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਅਫਗਾਨ ਚੌਕੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ ਹਨ। ਰਿਪੋਰਟ ਅਨੁਸਾਰ, ਗੋਲੀਬਾਰੀ ਕਈ ਮੁੱਖ ਚੌਕੀਆਂ 'ਤੇ ਹੋਈ, ਜਿਨ੍ਹਾਂ ਵਿਚ ਅੰਗੂਰ ਅੱਡਾ, ਬਾਜੌਰ, ਕੁਰਮ, ਦੀਰ, ਖੈਬਰ-ਪਖਤੂਨਖਵਾ ਵਿੱਚ ਚਿਤਰਾਲ ਅਤੇ ਬਲੋਚਿਸਤਾਨ ਵਿਚ ਬਾਰਾਮਚਾ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ : ਭੱਦਰਵਾਹ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਭਾਈ ਰਾਮ ਸਿੰਘ ਦਾ ਦਿਹਾਂਤ
Ad Position 24