14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਮਿਤ ਸ਼ਾਹ ਵਲੋਂ ਨਿਤੀਸ਼ ਕੁਮਾਰ ਨਾਲ ਮੁਲਾਕਾਤ

ਪਟਨਾ, 17 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਉਹ ਪਟਨਾ ਦੇ ਐਨ. ਮਾਰਗ ’ਤੇ ਸਥਿਤ ਮੁੱਖ ਮੰਤਰੀ ਦੇ ਨਿਵਾਸ ’ਤੇ ਉਨ੍ਹਾਂ ਨਾਲ ਮੁਲਾਕਾਤ...

Ad Position 21
No active advertisement
ਅਜੀਤ ਡੈਸਕ 17-10-2025

ਪਟਨਾ, 17 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਉਹ ਪਟਨਾ ਦੇ ਐਨ. ਮਾਰਗ ’ਤੇ ਸਥਿਤ ਮੁੱਖ ਮੰਤਰੀ ਦੇ ਨਿਵਾਸ ’ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ। ਦੋਵਾਂ ਆਗੂਆਂ ਨੇ ਲਗਭਗ 18 ਮਿੰਟ ਗੱਲਬਾਤ ਕੀਤੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਹਵਾਈ ਅੱਡੇ ’ਤੇ ਪਹੁੰਚੇ, ਜਿਥੋਂ ਉਹ ਛਪਰਾ ਦੇ ਤਰਾਈਆ ਲਈ ਰਵਾਨਾ ਹੋਏ, ਜਿਥੇ ਉਹ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।

ਇਸ ਦੌਰਾਨ ਪਟਨਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਐਨ.ਡੀ.ਏ. ਇਸ ਵਾਰ ਬਿਹਾਰ ਵਿਚ ਇਤਿਹਾਸਕ ਜਿੱਤ ਪ੍ਰਾਪਤ ਕਰੇਗਾ। ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਲਾਲੂ ਯਾਦਵ ਜਿਥੇ ਵੀ ਸੱਤਾ ਵਿਚ ਸਨ, ਭਾਵੇਂ ਕੇਂਦਰ ਵਿਚ ਹੋਣ ਜਾਂ ਰਾਜ ਵਿਚ ਉਨ੍ਹਾਂ ਨੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ। ਬਿਹਾਰ ਦੇ ਲੋਕ 21ਵੀਂ ਸਦੀ ਵਿਚ ਲਾਲੂ ਯਾਦਵ ਦੇ ਜੰਗਲ ਰਾਜ ਨੂੰ ਕਦੇ ਵਾਪਸ ਨਹੀਂ ਲਿਆਉਣਗੇ। ਸੜਕਾਂ, ਪੁਲਾਂ, ਪਾਣੀ ਜਾਂ ਰਿਹਾਇਸ਼ ਬਾਰੇ ਚਰਚਾ ਕਰਨਾ ਲਾਲੂ ਯਾਦਵ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਨੂੰ ਸਿਰਫ਼ ਆਪਣੇ ਜੰਗਲ ਰਾਜ, ਅਗਵਾ, ਫਿਰੌਤੀ ਅਤੇ ਜਬਰੀ ਵਸੂਲੀ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਡੀਆਈਜੀ ਭੁੱਲਰ ਨੂੰ ਲਿਆਂਦਾ ਗਿਆ ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਖੇ ਅਗਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ ’ਚ ਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਗ੍ਰਿਫ਼ਤਾਰ
Ad Position 24