14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਐਨਡੀਸੀ ਫਰਜ਼ੀਵਾੜਾ: 51 ਖ਼ਰੀਦਦਾਰਾਂ-ਵਿਕਰੇਤਾਂ ’ਤੇ ਮੁਕੱਦਮਾ ਦਰਜ, 28 ਔਰਤਾਂ ਵੀ ਸ਼ਾਮਿਲ

ਡੱਬਵਾਲੀ (ਹਰਿਆਣਾ), 17 ਅਕਤੂਬਰ ( ਇਕਬਾਲ ਸਿੰਘ ਸ਼ਾਂਤ) - ਤਹਿਸੀਲ ਅਤੇ ਨਗਰ ਪ੍ਰੀਸ਼ਦ ਤੰਤਰ ਵਿਚ ਫੈਲੇ ਭ੍ਰਿਸ਼ਟਾਚਾਰ ਗਰੋਹ ’ਤੇ ਦੀਵਾਲੀ ਤੋਂ ਪਹਿਲਾਂ ‘ਸਰਕਾਰੀ ਗਾਜ਼’ ਡਿਗ ਪਈ...

Ad Position 21
No active advertisement
ਅਜੀਤ ਡੈਸਕ 17-10-2025

ਡੱਬਵਾਲੀ (ਹਰਿਆਣਾ), 17 ਅਕਤੂਬਰ ( ਇਕਬਾਲ ਸਿੰਘ ਸ਼ਾਂਤ) - ਤਹਿਸੀਲ ਅਤੇ ਨਗਰ ਪ੍ਰੀਸ਼ਦ ਤੰਤਰ ਵਿਚ ਫੈਲੇ ਭ੍ਰਿਸ਼ਟਾਚਾਰ ਗਰੋਹ ’ਤੇ ਦੀਵਾਲੀ ਤੋਂ ਪਹਿਲਾਂ ‘ਸਰਕਾਰੀ ਗਾਜ਼’ ਡਿਗ ਪਈ ਹੈ। ਸਰਕਾਰੀ ਪੋਰਟਲਾਂ ਦੀਆਂ ਖਾਮੀਆਂ ਦਾ ਲਾਹਾ ਲੈ ਕੇ ਫਰਜ਼ੀ ਐਨਡੀਸੀ ਰਾਹੀਂ ਰਜਿਸਟਰੀ ਸਮੇਂ ਹਜ਼ਾਰਾਂ ਰੁਪਏ ਬਚਾਉਣ ਵਾਲੇ 51 ਲੋਕ ਹੁਣ ਕਾਨੂੰਨੀ ਘੇਰੇ ਵਿਚ ਆ ਗਏ ਹਨ, ਜਿਨ੍ਹਾਂ ’ਚ ਕਰੀਬ 28 ਔਰਤਾਂ ਵੀ ਸ਼ਾਮਿਲ ਹਨ। ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂਚ ਤੋਂ ਬਾਅਦ ਐਨਡੀਸੀ ਫਰਜ਼ੀਵਾੜਾ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਡਿਪਟੀ ਕਮਿਸ਼ਨਰ ਸਿਰਸਾ ਦੇ ਨਿਰਦੇਸ਼ਾਂ ’ਤੇ ਤਹਿਸੀਲਦਾਰ ਡੱਬਵਾਲੀ ਦੀ ਸ਼ਿਕਾਇਤ ਆਧਾਰ ’ਤੇ ਸਿਟੀ ਪੁਲਿਸ ਨੇ 51 ਖ਼ਰੀਦਦਾਰਾਂ ਅਤੇ ਵਿਕਰੇਤਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਬੀਐਨਐਸ ਦੀਆਂ ਵੱਖ-ਵੱਖ 318(4), 336(3), 338, 340 ''ਤੇ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 82 ਅਧੀਨ ਕਾਰਵਾਈ ਹੋਈ ਹੈ। ਇਹ ਫਰਜ਼ੀਵਾੜਾ ਸ਼ਹਿਰ ਦੇ ਵਾਰਡ 6-7 ਦੀਆਂ 24 ਰਜਿਸਟਰੀਆਂ ਨਾਲ ਜੁੜਿਆ ਹੈ। 24 ਰਜਿਸਟਰੀਆਂ ਦੇ ਐਨਡੀਸੀ ਫਰਜ਼ੀਵਾੜੇ ਵਿਚ ਐਫਆਈਆਰ ਤੋਂ ਇਲਾਵਾ ਖੇਤੀਬਾੜੀ/ਬਾਗਬਾਨੀ ਸ਼੍ਰੇਣੀ ਵਿਚ ਦਰਜ 25 ਹੋਰ ਕਥਿਤ ਸ਼ਹਿਰੀ ਵਸੀਕਾ ਰਜਿਸਟਰੀਆਂ ਦੀ ਅਸਲ ‘ਪਿਕਚਰ’ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਗੈਰਕਾਨੂੰਨੀ ਰਕਬਿਆਂ ਦੇ ਐਨਡੀਸੀ ਅਪਡੇਟ ਮਾਮਲੇ ਵਿਚ ਨਗਰ ਪ੍ਰੀਸ਼ਦ ਡੱਬਵਾਲੀ ਦਾ ਕਲਰਕ ਸਰਵਨ ਕੁਮਾਰ ਪਹਿਲਾਂ ਹੀ ਮੁਅਤਲ ਕੀਤਾ ਜਾ ਚੁੱਕਾ ਹੈ।

Ad Position 22
No active advertisement
ਪਿਛਲੀ ਖ਼ਬਰ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਐਮ.ਕੇ. 1 ਏ ਨੇ ਭਰੀ ਪਹਿਲੀ ਉਡਾਣ ਅਗਲੀ ਖ਼ਬਰ ਡੀਆਈਜੀ ਭੁੱਲਰ ਨੂੰ ਲਿਆਂਦਾ ਗਿਆ ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਖੇ
Ad Position 24