15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਿੰਡ ਕੜਮਾਂ ਦੇ ਇਕ ਘਰ 'ਚ ਹੋਇਆ ਵੱਡਾ ਧਮਾਕਾ, ਇਕ ਔਰਤ ਜ਼ਖਮੀ

ਮਮਦੋਟ/ਫਿਰੋਜ਼ਪੁਰ, 17 ਅਕਤੂਬਰ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਦੇ ਪਿੰਡ ਕੜਮਾਂ...

Ad Position 21
No active advertisement
ਅਜੀਤ ਡੈਸਕ 17-10-2025

ਮਮਦੋਟ/ਫਿਰੋਜ਼ਪੁਰ, 17 ਅਕਤੂਬਰ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਦੇ ਪਿੰਡ ਕੜਮਾਂ ਵਿਚ ਇਕ ਦੁਕਾਨਦਾਰ ਦੇ ਘਰ ਧਮਾਕਾ ਹੋਣ ਕਾਰਨ ਘਰ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਮਿਲੀ ਹੈ। ਮੁਢਲੀ ਜਾਣਕਾਰੀ ਮੁਤਾਬਕ ਪਿੰਡ ਕੜਮਾਂ ਵਿਚ ਕਰਿਆਨਾ ਅਤੇ ਘਰੇਲੂ ਲੋੜੀਂਦੇ ਸਾਮਾਨ ਦੀ ਦੁਕਾਨ ਕਰਦੇ ਕਾਲਾ ਨਾਮੀ ਵਿਅਕਤੀ ਵਲੋਂ ਆਪਣੇ ਘਰ ਵਿਚ ਰੱਖੇ ਕਿਸੇ ਧਮਾਕਾਖੇਜ਼ ਸਮੱਗਰੀ ਦੇ ਫਟਣ ਨਾਲ ਇਕ ਬੇਹੱਦ ਜ਼ੋਰਦਾਰ ਧਮਾਕਾ ਹੋਇਆ ਹੈ, ਜਿਸ ਨੂੰ ਸੁਣ ਕੇ ਪੂਰਾ ਪਿੰਡ ਦਹਿਲ ਗਿਆ। ਇਸ ਘਟਨਾ ਦੌਰਾਨ ਜਿਥੇ ਉਕਤ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਉਥੇ ਹੀ ਆਂਢ-ਗੁਆਂਢ ਦੇ ਘਰਾਂ ਦੀਆਂ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਮਮਦੋਟ ਪੁਲਿਸ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਧਮਾਕੇ ਸੰਬੰਧੀ ਪਿੰਡ ਦੇ ਕੁਝ ਲੋਕਾਂ ਵਲੋਂ ਇਹ ਦੱਸਿਆ ਗਿਆ ਹੈ ਕਿ ਉਕਤ ਦੁਕਾਨਦਾਰ ਨੇ ਦੀਵਾਲੀ ਦੇ ਤਿਉਹਾਰ ਕਾਰਨ ਦੁਕਾਨ ਉਤੇ ਵੇਚਣ ਲਈ ਪੋਟਾਸ਼ ਲਿਆ ਕੇ ਘਰ ਵਿਚ ਸਟੋਰ ਕੀਤਾ ਸੀ, ਜਿਸ ਕਾਰਨ ਇਹ ਧਮਾਕਾ ਹੋਇਆ ਹੈ। ਇਸ ਹਾਦਸੇ ਵਿਚ ਪਰਿਵਾਰ ਦੀ ਇਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਖ਼ਬਰ ਮਿਲੀ ਹੈ। 

Ad Position 22
No active advertisement
ਪਿਛਲੀ ਖ਼ਬਰ ਹਥਿਆਰਾਂ ਤੇ ਹੈਰੋਇਨ ਸਮੇਤ 5 ਵਿਅਕਤੀ ਕਾਬੂ - ਡੀ.ਜੀ.ਪੀ. ਪੰਜਾਬ ਅਗਲੀ ਖ਼ਬਰ ਗੁਜਰਾਤ ਕੈਬਨਿਟ ਫੇਰਬਦਲ 'ਤੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਦਾ ਵੱਡਾ ਬਿਆਨ
Ad Position 24