15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ਼ਾਰਟ ਸਰਕਟ ਕਾਰਨ ਗਰੀਬ ਰਥ ਰੇਲਗੱਡੀ ਨੂੰ ਲੱਗੀ ਅੱਗ

ਫਤਿਹਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਹਾਰਸਾ ਜਾ ਰਹੀ ਗਰੀਬ ਰਥ ਰੇਲਗੱਡੀ ਦੀਆਂ ਤੋਂ ਤਿੰਨ ਬੋਗੀਆਂ ਨੂੰ ਅੱਜ ਸਵੇਰ ਵੇਲੇ ਉਸ ਸਮੇਂ ਅੱਗ ਲੱਗ....

Ad Position 21
No active advertisement
ਅਜੀਤ ਡੈਸਕ 18-10-2025

 

ਫਤਿਹਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਹਾਰਸਾ ਜਾ ਰਹੀ ਗਰੀਬ ਰਥ ਰੇਲਗੱਡੀ ਦੀਆਂ ਤੋਂ ਤਿੰਨ ਬੋਗੀਆਂ ਨੂੰ ਅੱਜ ਸਵੇਰ ਵੇਲੇ ਉਸ ਸਮੇਂ ਅੱਗ ਲੱਗ ਗਈ, ਜਦੋਂ ਉਕਤ ਰੇਲਗੱਡੀ ਸਰਹੰਦ ਰੇਲਵੇ ਸਟੇਸ਼ਨ ਨੂੰ ਕਰਾਸ ਕਰਕੇ ਕਰੀਬ ਅੱਧਾ ਕਿਲੋ ਮੀਟਰ ਦੀ ਦੂਰੀ ’ਤੇ ਹੀ ਪਹੁੰਚ ਕੇ ਰੁਕ ਗਈ ਸੀ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹੰਦ ਦੇ ਐਸ. ਐਚ. ਓ. ਇੰਸਪੈਕਟਰ ਰਤਨ ਲਾਲ ਨੇ ਦੱਸਿਆ ਕਿ ਅਚਾਨਕ ਗੱਡੀ ਵਿਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ, ਜਿਸ ਨੂੰ ਵੇਖਦੇ ਹੀ ਡਰਾਈਵਰ ਨੇ ਤੁਰੰਤ ਗੱਡੀ ਰੋਕ ਦਿੱਤੀ ਅਤੇ ਜਿਵੇਂ ਹੀ ਪੁ‌ਲਿਸ ਦੀ ਗਸ਼ਤ ਪਾਰਟੀ ਨੂੰ ਰੇਲਗੱਡੀ ’ਚ ਅੱਗ ਲੱਗਣ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਦੇ ਸਾਰੇ ਸਟਾਫ਼ ਨੇ ਫ਼ੌਰੀ ਬਚਾਅ ਕਾਰਵਾਈ ਕਰਦੇ ਹੋਏ ਸਮੇਂ ਰਹਿੰਦਿਆਂ ਟਰੇਨ ਵਿਚ ਸਫਰ ਕਰ ਰਹੇ ਮੁਸਾਫਰਾਂ ਨੂੰ ਸਹੀ ਸਲਾਮਤ, ਸੁਰੱਖਿਅਤ ਬੋਗੀਆਂ ’ਚੋਂ ਬਾਹਰ ਕੱਢ ਲਿਆ ਅਤੇ ਪੁਲਿਸ ਜਵਾਨਾਂ ਦੀ ਮੁਸਤੈਦੀ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸੇ ਦੌਰਾਨ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਦੁਆਰਾ ਅੱਗ ’ਤੇ ਕਾਬੂ ਪਾ ਲਿਆ ਗਿਆ।

ਇਸ ਘਟਨਾ ਦੌਰਾਨ ਇਕ ਬੋਗੀ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਉਸ ਦੇ ਆਲੇ ਦੁਆਲੇ ਦੇ ਦੋ ਹੋਰ ਡੱਬੇ ਵੀ ਅੱਗ ਦੀ ਲਪੇਟ ’ਚ ਆਉਣ ਕਾਰਨ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ ਦੀ ਸੂਚਨਾ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਟੀਮਾਂ ਵਲੋਂ ਬੋਗੀਆਂ ਵਿਚ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੌਰਾਨ ਪੂਰੇ ਖੇਤਰ ਵਿਚ ਅਫ਼ਰਾ ਤਫ਼ਰੀ ਮਚ ਗਈ ਪਰ ਰੇਲਵੇ ਸਟਾਫ਼ ਦੀ ਸੁਚੇਤਤਾ ਨਾਲ ਇਕ ਵੱਡੀ ਦੁੱਖਦਾਈ ਘਟਨਾ ਹੋਣ ਤੋਂ ਬਚ ਗਈ।

 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਧਨਤੇਰਸ ’ਤੇ ਦਿੱਤੀਆਂ ਵਧਾਈਆਂ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24