16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੰਜੇ ਅਰੋੜਾ ਦੀ ਚੰਡੀਗੜ੍ਹ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਦੇ ਅਹੁਦੇ ਤੋਂ ਛੁੱਟੀ

ਚੰਡੀਗੜ੍ਹ, 24 ਅਕਤੂਬਰ (ਸੰਦੀਪ ਕੁਮਾਰ ਮਾਹਨਾ)- ਮਨੀਮਾਜਰਾ ਹਾਊਸਿੰਗ ਪ੍ਰੋਜੈਕਟ ਵਿਚ ਵਿਰੋਧੀਆਂ ਤੱਕ ਦਸਤਾਵੇਜ਼ਾਂ ਦੇ ਪਹੁੰਚਣ ਦਾ ਮੁੱਦਾ ਹੋਵੇ ਜਾਂ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਕਾਰਨ ਹੋਈ ਦੇਸ਼....

Ad Position 21
No active advertisement
ਅਜੀਤ ਡੈਸਕ 24-10-2025

ਚੰਡੀਗੜ੍ਹ, 24 ਅਕਤੂਬਰ (ਸੰਦੀਪ ਕੁਮਾਰ ਮਾਹਨਾ)- ਮਨੀਮਾਜਰਾ ਹਾਊਸਿੰਗ ਪ੍ਰੋਜੈਕਟ ਵਿਚ ਵਿਰੋਧੀਆਂ ਤੱਕ ਦਸਤਾਵੇਜ਼ਾਂ ਦੇ ਪਹੁੰਚਣ ਦਾ ਮੁੱਦਾ ਹੋਵੇ ਜਾਂ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਕਾਰਨ ਹੋਈ ਦੇਸ਼ ਵਿਆਪੀ ਨਮੋਸ਼ੀ ਦਾ ਜਾਂ ਫ਼ਿਰ ਕਮਿਊਨਿਟੀ ਸੈਂਟਰ ਬੁਕਿੰਗ ਘੁਟਾਲਾ ਹੋਵੇ ਹਰ ਮਾਮਲੇ ਵਿਚ ਅਧਿਕਾਰੀ ਹੇਠਲੇ ਪੱਧਰ ਦੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਕੇ ਆਪਣੇ ਆਪ ਨੂੰ ਬਚਾਅ ਰਹੇ ਹਨ।

ਇਸ ਵਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਖ਼ਤ ਕਾਰਵਾਈ ਕਰਦਿਆਂ ਚੰਡੀਗੜ੍ਹ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਬਾਗਬਾਨੀ ਦੇ ਸੁਪਰਡੈਂਟ ਇੰਜੀਨੀਅਰ (ਐਸ ਈ) ਕ੍ਰਿਸ਼ਨ ਪਾਲ ਨੂੰ ਮੁੱਖ ਇੰਜੀਨੀਅਰ ਦਾ ਚਾਰਜ ਦਿੱਤੇ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਿਆ ਪਾਕਿਸਤਾਨ ਅਗਲੀ ਖ਼ਬਰ ਹੁਣ ਜੰਗਲਰਾਜ ਨੂੰ ਦੂਰ ਰੱਖੇਗਾ ਬਿਹਾਰ- ਪ੍ਰਧਾਨ ਮੰਤਰੀ ਮੋਦੀ
Ad Position 24