16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਮਾਛੀਵਾੜਾ ਨੇੜੇ ਫਾਰਮ ’ਤੇ ਸੀ.ਬੀ.ਆਈ ਦਾ ਛਾਪਾ, ਫਿਲਹਾਲ ਜਾਂਚ ਜਾਰੀ

ਮਾਛੀਵਾੜਾ ਸਾਹਿਬ, (ਲੁਧਿਆਣਾ), 24 ਅਕਤੂਬਰ (ਮਨੋਜ ਕੁਮਾਰ)- ਸੀ. ਬੀ. ਆਈ. ਦੀ ਸਪੈਸ਼ਲ ਟੀਮ ਨੇ ਅੱਜ ਸਵੇਰੇ 11 ਵਜੇ ਮਾਛੀਵਾੜਾ ਨਜ਼ਦੀਕ ਪਿੰਡ ਮੰਡ ਸ਼ੇਰਪੁਰ ਵਿਖੇ ਦਰਿਆ ਕਿਨਾਰੇ 45....

Ad Position 21
No active advertisement
ਅਜੀਤ ਡੈਸਕ 24-10-2025

ਮਾਛੀਵਾੜਾ ਸਾਹਿਬ, (ਲੁਧਿਆਣਾ), 24 ਅਕਤੂਬਰ (ਮਨੋਜ ਕੁਮਾਰ)- ਸੀ. ਬੀ. ਆਈ. ਦੀ ਸਪੈਸ਼ਲ ਟੀਮ ਨੇ ਅੱਜ ਸਵੇਰੇ 11 ਵਜੇ ਮਾਛੀਵਾੜਾ ਨਜ਼ਦੀਕ ਪਿੰਡ ਮੰਡ ਸ਼ੇਰਪੁਰ ਵਿਖੇ ਦਰਿਆ ਕਿਨਾਰੇ 45 ਏਕੜ ਵਿਚ ਬਣੇ ਡੀ.ਆਈ.ਜੀ. ਭੁੱਲਰ ਦੇ ਫਾਰਮ ਹਾਊਸ ’ਤੇ ਛਾਪਾ ਮਾਰਿਆ। ਸੀ. ਬੀ. ਆਈ. ਦੀ ਇਸ ਟੀਮ ਵਿਚ ਇੰਸਪੈਕਟਰ ਪੱਧਰ ਦਾ ਅਧਿਕਾਰੀ ਤੇ ਕਰੀਬ 6-7 ਮੁਲਾਜ਼ਮ ਸ਼ਾਮਿਲ ਹਨ। ਹਾਲਾਂਕਿ ਫਾਰਮ ਹਾਊਸ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਹੈ ਤੇ ਟੀਮ ਫਿਲਹਾਲ ਛਾਣਬੀਣ ਕਰ ਰਹੀ ਹੈ ਤੇ ਹੋ ਸਕਦਾ ਹੈ ਕਿ ਇਸ ਮਾਮਲੇ ਵਿਚ ਕੋਈ ਨਵਾਂ ਮਾਮਲਾ ਦਰਜ ਹੋਵੇ। ਇਸ ਫਾਰਮ ਹਾਊਸ ਨਾਲ 45 ਏਕੜ ਦੀ ਜ਼ਮੀਨ ਦਾ ਟੱਕ ਦੱਸਿਆ ਜਾ ਰਿਹਾ ਹੈ ਤੇ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰੀ ਤੋਂ ਇਕ ਦਿਨ ਪਹਿਲਾਂ ਖੁਦ ਡੀ. ਆਈ. ਜੀ. ਭੁੱਲਰ ਨੇ ਫ਼ਸਲ ਦੀ ਵਾਢੀ ਆਪਣੀ ਦੇਖ ਰੇਖ ਵਿਚ ਕਰਵਾਈ ਤੇ ਉਹ ਅਕਸਰ ਇਥੇ ਆਉਂਦੇ ਰਹਿੰਦੇ ਸਨ।

Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਤੇ ਆਟੋ ਦੀ ਭਿਆਨਕ ਟੱਕਰ ਅਗਲੀ ਖ਼ਬਰ ਭਾਰਤ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਿਆ ਪਾਕਿਸਤਾਨ
Ad Position 24