20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪਿੰਡ ਠੁੱਲੀਵਾਲ ਦਾ ਫੌਜੀ ਜਵਾਨ ਨਾਇਕ ਜਗਸੀਰ ਸਿੰਘ ਸ੍ਰੀਨਗਰ 'ਚ ਸ਼ਹੀਦ

ਮਹਿਲ ਕਲਾਂ,4 ਨਵੰਬਰ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ (ਬਰਨਾਲਾ) ਨਾਲ ਸੰਬੰਧਿਤ ਫੌਜੀ ਜਵਾਨ ਨਾਇਕ ਦੇ ਡਿਊਟੀ ਦੌਰਾਨ ਸ਼ਹੀਦ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ...

Ad Position 21
No active advertisement
ਅਜੀਤ ਡੈਸਕ 04-11-2025

ਮਹਿਲ ਕਲਾਂ,4 ਨਵੰਬਰ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ (ਬਰਨਾਲਾ) ਨਾਲ ਸੰਬੰਧਿਤ ਫੌਜੀ ਜਵਾਨ ਨਾਇਕ ਦੇ ਡਿਊਟੀ ਦੌਰਾਨ ਸ਼ਹੀਦ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਨਾਇਕ ਜਗਸੀਰ ਸਿੰਘ (36) ਪੁੱਤਰ ਸੁਖਦੇਵ ਸਿੰਘ ਵਾਸੀ ਠੁੱਲੀਵਾਲ ਨੇ ਬਾਰੵਵੀਂ ਸ਼੍ਰੇਣੀ ਤੱਕ ਦੀ ਵਿਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਤੋਂ ਪੂਰੀ ਕਰਕੇ ਉਹ 24 ਮਾਰਚ 2011 ਨੂੰ ਪਟਿਆਲਾ ਵਿਖੇ ਭਾਰਤੀ ਫੌਜ ਵਿਚ ਭਰਤੀ ਹੋਇਆ। ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, 2012 'ਚ ਉਸ ਦੀ ਪਹਿਲੀ ਤਾਇਨਾਤੀ ਜ਼ਿਲ੍ਹਾ ਕਪੂਰਥਲਾ ਵਿਖ ਹੋਈ। ਵੱਖ-ਵੱਖ ਥਾਵਾਂ ’ਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹਾਲ 'ਚ ਹੀ ਸ੍ਰੀਨਗਰ ਦੇ ਬੜਗਾਮ ਵਿਖੇ ਸਿੱਖ ਰੈਜੀਮੈਂਟ ਮਦਰ 27 'ਚ ਤਇਨਾਤ ਸੀ, ਜਿਥੇ ਡਿਊਟੀ ਦੌਰਾਨ ਲੰਘੀ 3 ਨਵੰਬਰ ਦੀ ਸ਼ਾਮ ਉਹ ਸ਼ਹੀਦੀ ਦਾ ਜਾਮ ਪੀ ਗਿਆ।


ਪਤਾ ਲੱਗਾ ਹੈ ਕਿ ਸ਼ਹੀਦ ਦੀ ਦੇਹ 5 ਨਵੰਬਰ ਨੂੰ ਸਵੇਰੇ ਪਿੰਡ ਠੁੱਲੀਵਾਲ ( ਬਰਨਾਲਾ) ਪੁੱਜੇਗੀ। ਜਿਥੇ ਅੰਤਿਮ ਦਰਸ਼ਨਾਂ ਉਪਰੰਤ ਪਿੰਡ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ 'ਚ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਸੈਂਕੜੇ ਸ਼ਰਧਾਲੂਆਂ ਕੋਲ ਵੀਜ਼ੇ ਹਨ ਪਰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ,ਆਈ.ਸੀ.ਪੀ. ਦੇ ਮੁੱਖ ਦੁਆਰ ਅੱਗ... ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼ੁਰੂ
Ad Position 24