20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਛੱਤੀਸਗੜ੍ਹ : ਯਾਤਰੀ ਰੇਲਗੱਡੀ ਤੇ ਮਾਲ ਗੱਡੀ ਦੀ ਟੱਕਰ 'ਚ ਕਈ ਜ਼ਖਮੀ

ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ (ਪੀ.ਟੀ.ਆਈ.)-ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ...

Ad Position 21
No active advertisement
ਅਜੀਤ ਡੈਸਕ 04-11-2025

ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ (ਪੀ.ਟੀ.ਆਈ.)-ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਿਲਾਸਪੁਰ ਸਟੇਸ਼ਨ ਨੇੜੇ ਮੰਗਲਵਾਰ ਨੂੰ ਇਕ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਦੀ ਟੱਕਰ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਵਿਚ ਕਈ ਹੋਰ ਯਾਤਰੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਵਿਚੋਂ ਕੁਝ ਅਜੇ ਵੀ ਯਾਤਰੀ ਰੇਲਗੱਡੀ ਦੇ ਇਕ ਡੱਬੇ ਹੇਠ ਫਸੇ ਹੋਏ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਵਾਪਰੀ ਜਦੋਂ ਮੇਮੂ (ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ) ਯਾਤਰੀ ਰੇਲਗੱਡੀ ਗੇਵਰਾ (ਗੁਆਂਢੀ ਕੋਰਬਾ ਜ਼ਿਲ੍ਹੇ ਵਿਚ) ਤੋਂ ਬਿਲਾਸਪੁਰ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਰੇਲਗੱਡੀ ਗਟੋਰਾ ਅਤੇ ਬਿਲਾਸਪੁਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸੀ ਤਾਂ ਯਾਤਰੀ ਰੇਲਗੱਡੀ ਪਿੱਛੇ ਤੋਂ ਇਕ ਮਾਲ ਗੱਡੀ ਨਾਲ ਟਕਰਾਅ ਗਈ। ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਸਾਰੇ ਸਰੋਤ ਜੁਟਾ ਲਏ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਲੋੜੀਂਦੇ ਉਪਾਅ ਕੀਤੇ ਜਾ ਰਹੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਜ਼ਖਮੀ ਅਜੇ ਵੀ ਕੋਚ ਦੇ ਹੇਠਾਂ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੇ ਸਹੀ ਗਿਣਤੀ ਦੱਸੇ ਬਿਨਾਂ ਕਿਹਾ ਕਿ ਕੁਝ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਮੁਅੱਤਲ ਡੀ.ਆਈ.ਜੀ. ਮਾਮਲੇ 'ਚ ਮਾਛੀਵਾੜਾ 'ਚ ਵੱਖ-ਵੱਖ ਥਾਵਾਂ 'ਤੇ ਜਾਂਚ ਅਗਲੀ ਖ਼ਬਰ ਸੀਂਗੋ ਮੰਡੀ ਦੇ ਕਈ ਪਿੰਡਾਂ 'ਚ ਮੀਂਹ-ਹਨੇਰੀ ਤੇ ਗੜਿਆਂ ਨੇ ਫਸਲ ਦਾ ਕੀਤਾ ਨੁਕਸਾਨ
Ad Position 24