20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬਿਲਾਸਪੁਰ ਟ੍ਰੇਨ ਤੇ ਮਾਲ ਗੱਡੀ ਹਾਦਸਾ : ਹੁਣ ਤੱਕ 4 ਲੋਕਾਂ ਦੀ ਮੌਤ, ਕਈ ਜ਼ਖਮੀ

ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ-ਗਟੋਰਾ-ਬਿਲਾਸਪੁਰ ਵਿਚਕਾਰ ਇਕ ਟ੍ਰੇਨ ਅਤੇ ਇਕ ਮਾਲ ਗੱਡੀ ਦੇ ਡੱਬਿਆਂ...

Ad Position 21
No active advertisement
ਅਜੀਤ ਡੈਸਕ 04-11-2025

ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ-ਗਟੋਰਾ-ਬਿਲਾਸਪੁਰ ਵਿਚਕਾਰ ਇਕ ਟ੍ਰੇਨ ਅਤੇ ਇਕ ਮਾਲ ਗੱਡੀ ਦੇ ਡੱਬਿਆਂ ਦੀ ਟੱਕਰ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਨੇਕਾਂ ਜ਼ਖਮੀ ਹੋ ਗਏ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਿਲਾਸਪੁਰ ਸਟੇਸ਼ਨ ਨੇੜੇ ਮੰਗਲਵਾਰ ਨੂੰ ਇਕ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਦੀ ਟੱਕਰ ਵਿਚ ਹਾਦਸਾ ਵਾਪਰ ਗਿਆ। ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਸਾਰੇ ਸਰੋਤ ਜੁਟਾ ਲਏ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਲੋੜੀਂਦੇ ਉਪਾਅ ਕੀਤੇ ਜਾ ਰਹੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਜ਼ਖਮੀ ਅਜੇ ਵੀ ਕੋਚ ਦੇ ਹੇਠਾਂ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਦਾ ਸਿਰ 'ਤੇ ਰਾਡ ਮਾਰ ਕੇ ਕਤਲ ਅਗਲੀ ਖ਼ਬਰ ਗੁਰੂ ਹਰ ਸਹਾਏ ਵਿਖੇ ਤੇਜ਼ ਮੀਂਹ ਹੋਇਆ ਸ਼ੁਰੂ
Ad Position 24