23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਮਲੇਸ਼ੀਆ ਤੱਟ 'ਤੇ ਪ੍ਰਵਾਸੀ ਜਹਾਜ਼ ਪਲਟਿਆ, 300 ਵਿਚੋਂ ਸਿਰਫ਼ 10 ਹੀ ਬਚੇ

ਕੁਆਲਾਲੰਪੁਰ , 9 ਨਵੰਬਰ - ਹਿੰਦ ਮਹਾਸਾਗਰ ਵਿਚ ਇਕ ਵੱਡਾ ਸਮੁੰਦਰੀ ਹਾਦਸਾ ਵਾਪਰਿਆ ਜਦੋਂ ਥਾਈ-ਮਲੇਸ਼ੀਆ ਸਮੁੰਦਰੀ ਸਰਹੱਦ ਨੇੜੇ ਮਿਆਂਮਾਰ ਤੋਂ ਲਗਭਗ 300 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ...

Ad Position 21
No active advertisement
ਅਜੀਤ ਡੈਸਕ 09-11-2025

ਕੁਆਲਾਲੰਪੁਰ  , 9 ਨਵੰਬਰ - ਹਿੰਦ ਮਹਾਸਾਗਰ ਵਿਚ ਇਕ ਵੱਡਾ ਸਮੁੰਦਰੀ ਹਾਦਸਾ ਵਾਪਰਿਆ ਜਦੋਂ ਥਾਈ-ਮਲੇਸ਼ੀਆ ਸਮੁੰਦਰੀ ਸਰਹੱਦ ਨੇੜੇ ਮਿਆਂਮਾਰ ਤੋਂ ਲਗਭਗ 300 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਬਚਾਅ ਕਰਮਚਾਰੀਆਂ ਨੇ ਹੁਣ ਤੱਕ ਸਿਰਫ਼ 10 ਲੋਕਾਂ ਨੂੰ ਬਚਾਇਆ ਹੈ, ਜਦੋਂ ਕਿ ਇਕ ਵਿਅਕਤੀ ਦੀ ਲਾਸ਼ ਸਮੁੰਦਰ ਵਿਚੋਂ ਬਰਾਮਦ ਕੀਤੀ ਗਈ ਹੈ। ਸੈਂਕੜੇ ਹੋਰ ਅਜੇ ਵੀ ਲਾਪਤਾ ਹਨ।

ਅਧਿਕਾਰੀਆਂ ਦੇ ਅਨੁਸਾਰ ਬਚਾਅ ਕਾਰਜਾਂ ਵਿਚ ਦੇਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤੀ ਦੇ ਡੁੱਬਣ ਦਾ ਸਹੀ ਸਮਾਂ ਅਤੇ ਸਥਾਨ ਅਸਪਸ਼ਟ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸਾ ਥਾਈ ਪਾਣੀਆਂ ਵਿਚ ਵਾਪਰਿਆ ਹੈ। ਮਲੇਸ਼ੀਆ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖਤਰਨਾਕ ਸਮੁੰਦਰੀ ਰਸਤੇ ਵਰਤ ਰਹੇ ਪ੍ਰਵਾਸੀ ਤਸਕਰੀ ਕਰਨ ਵਾਲੇ ਗਰੋਹ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿਚੋਂ ਬਹੁਤ ਸਾਰੇ ਰੋਹਿੰਗਿਆ ਮੁਸਲਮਾਨ ਸਨ, ਜਿਨ੍ਹਾਂ ਨੇ ਮਿਆਂਮਾਰ ਵਿਚ ਦਹਾਕਿਆਂ ਤੋਂ ਅਤਿਆਚਾਰ ਦਾ ਸਾਹਮਣਾ ਕੀਤਾ ਹੈ। ਮਲੇਸ਼ੀਅਨ ਮੈਰੀਟਾਈਮ ਇਨਫੋਰਸਮੈਂਟ ਏਜੰਸੀ ਦੇ ਪਹਿਲੇ ਐਡਮਿਰਲ ਰੋਮਲੀ ਮੁਸਤਫਾ ਨੇ ਕਿਹਾ ਕਿ ਕਿਸ਼ਤੀ ਮਿਆਂਮਾਰ ਦੇ ਰਾਖਾਈਨ ਰਾਜ ਦੇ ਬੁਥੀਡੌਂਗ ਸ਼ਹਿਰ ਤੋਂ ਨਿਕਲੀ ਸੀ ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪ੍ਰਦੂਸ਼ਣ ਵਿਰੋਧ ਪ੍ਰਦਰਸ਼ਨ, ਇੰਡੀਆ ਗੇਟ 'ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਅਗਲੀ ਖ਼ਬਰ ਫਿਲੀਪੀਨਜ਼ ਨੇ ਇਕ ਸਾਲ ਲਈ ਰਾਸ਼ਟਰੀ ਆਫ਼ਤ ਦਾ ਕੀਤਾ ਐਲਾਨ
Ad Position 24