23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਨਸ਼ੇ ਦੇ ਸੰਬੰਧ ’ਚ ਛਾਪੇਮਾਰੀ ਦੌਰਾਨ ਚੱਲੀ ਗੋਲੀ, ਸਹਾਇਕ ਥਾਣੇਦਾਰ ਜ਼ਖਮੀ

ਕੁੱਲਗੜ੍ਹੀ, (ਫਿਰੋਜ਼ਪੁਰ), 10 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੀ ਟੀਮ ਅੱਜ ਪਿੰਡ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਦੇ ਵਾਸੀ ਪਵਿੱਤਰ ਸਿੰਘ ਦੇ ਘਰ...

Ad Position 21
No active advertisement
ਅਜੀਤ ਡੈਸਕ 10-11-2025

ਕੁੱਲਗੜ੍ਹੀ, (ਫਿਰੋਜ਼ਪੁਰ), 10 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੀ ਟੀਮ ਅੱਜ ਪਿੰਡ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਦੇ ਵਾਸੀ ਪਵਿੱਤਰ ਸਿੰਘ ਦੇ ਘਰ ਨਸ਼ੇ ਦੇ ਸੰਬੰਧ ’ਚ ਛਾਪੇਮਾਰੀ ਕਰਨ ਗਈ ਸੀ। ਇਸ ਸਮੇਂ ਚੱਲੀ ਗੋਲੀ ਨਾਲ ਥਾਣਾ ਕੁੱਲਗੜ੍ਹੀ ਦਾ ਸਹਾਇਕ ਥਾਣੇਦਾਰ ਬਲਵੰਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ। ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆ ਹੋਇਆ ਮਨਜੀਤ ਸਿੰਘ ਐਸ. ਪੀ. ਡੀ. ਨੇ ਦੱਸਿਆ ਥਾਣਾ ਕੁੱਲਗੜ੍ਹੀ ਦੇ ਮੁੱਖ ਅਧਿਕਾਰੀ ਨੂੰ ਮਿਲੀ ਨਸ਼ੇ ਦੀ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਵਲੋਂ ਕੀਤੀ ਛਾਪੇਮਾਰੀ ਦੌਰਾਨ ਪਵਿੱਤਰ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸਹਾਇਕ ਥਾਣੇਦਾਰ ਦਾ ਪਿਸਤੌਲ ਫੜ ਕੇ ਉਸ ’ਤੇ ਹੀ ਚਲਾ ਕੇ ਉਸ ਨੂੰ ਜ਼ਖਮੀ ਕਰ ਕੇ ਉਥੋਂ ਫਰਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਦਾ ਇਲਾਜ ਚੱਲ ਰਿਹਾ, ਜਿਸ ਦੀ ਹਾਲਤ ਠੀਕ ਹੈ। ਪੁਲਿਸ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੋਲੀ ਚਲਾਉਣ ਵਾਲੇ ਵਿਅਕਤੀ ’ਤੇ ਪਹਿਲਾਂ ਵੀ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਹਨ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਰੇਖਾ ਗੁਪਤਾ ਸਰਕਾਰ ਕੂੜੇ ਦੇ ਡੰਪਾਂ ਨੂੰ ਹਟਾ ਕੇ ਕੇ ਰਾਸ਼ਟਰੀ ਰਾਜਧਾਨੀ ਨੂੰ ਲਗਾਤਾਰ ਸਾਫ਼ ਕਰ ਰਹੀ ਹੈ - ਸਿਰਸਾ ਅਗਲੀ ਖ਼ਬਰ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ - ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਓਮ ਬਿਰਲਾ
Ad Position 24