23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਸਮਰਾਲਾ ਨੇੜੇ ਹਥਿਆਰਾਂ ਦੀ ਬਰਾਮਦਗੀ ਮੌਕੇ ਮਾਣਕੀ ਵਿਖੇ ਫਾਇਰਿੰਗ ਕਰਨ ਵਾਲਿਆ ਨਾਲ ਪੁਲਿਸ ਮੁਕਾਬਲਾ

ਸਮਰਾਲਾ ,10 ਨਵੰਬਰ ( ਗੋਪਾਲ ਸੋਫਤ) - ਇਥੋਂ ਨਜ਼ਦੀਕੀ ਪਿੰਡ ਮਾਣਕੀ ਵਿਚ 3 ਨਵੰਬਰ ਦੀ ਰਾਤ ਨੂੰ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ 4 ਮੋਟਰਸਾਈਕਲ ਸਵਾਰਾਂ 'ਚੋਂ ਦੋ ਵਿਆਕਤੀਆਂ ਨੂੰ ਹਥਿਆਰਾਂ ਦੀ ...

Ad Position 21
No active advertisement
ਅਜੀਤ ਡੈਸਕ 10-11-2025

ਸਮਰਾਲਾ ,10 ਨਵੰਬਰ ( ਗੋਪਾਲ ਸੋਫਤ) - ਇਥੋਂ ਨਜ਼ਦੀਕੀ ਪਿੰਡ ਮਾਣਕੀ ਵਿਚ 3 ਨਵੰਬਰ ਦੀ ਰਾਤ ਨੂੰ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ 4 ਮੋਟਰਸਾਈਕਲ ਸਵਾਰਾਂ 'ਚੋਂ ਦੋ ਵਿਆਕਤੀਆਂ ਨੂੰ ਹਥਿਆਰਾਂ ਦੀ ਬਰਾਮਦੀ ਕਰਵਾਉਣ ਸਮੇਂ ਹੋਏ ਮੁਕਾਬਲੇ ਵਿਚ ਇਕ ਵਿਅਕਤੀ ਦੇ ਗੋਡੇ ਉਪਰ ਗੋਲੀ ਲੱਗੀ ਹੈ ਅਤੇ ਇਕ ਵਿਅਕਤੀ ਵਲੋਂ ਫਰਾਰ ਹੋਣ ਦੀ ਕੋਸ਼ਿਸ਼ ਵਿਚ ਛੱਤ ਤੋਂ ਛਾਲ ਮਾਰਨ ਸਮੇਂ ਗੋਡੇ ਅਤੇ ਦੋਵੇਂ ਗਿੱਟਿਆਂ ਉੱਪਰ ਫਰੈਕਚਰ ਆ ਗਏ ਹਨ। ਇਸ ਘਟਨਾ ਵਿਚ ਸੀ.ਆਈ.ਏ. ਸਟਾਫ ਖੰਨਾ ਦੇ ਇੰਚਾਰਜ ਦੇ ਪੱਟ ਵਿਚ ਵੀ ਗੋਲੀ ਲੱਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੀਲੋਂ-ਦੋਰਾਹਾ ਸੜਕ 'ਤੇ ਪੈਂਦੇ ਪਿੰਡ ਕੁੱਬੇ ਦੇ ਬੰਦ ਪਏ ਟੋਲ ਪਲਾਜ਼ਾ ਦੀ ਛੱਤ ਤੋਂ ਹਥਿਆਰ ਬਰਾਮਦ ਕਰਵਾਉਣ ਸਮੇਂ ਇਹ ਘਟਨਾ ਹੋਈ ਹੈ।

 

ਮੌਕੇ 'ਤੇ ਪਹੁੰਚੇ ਖੰਨਾ ਦੇ ਐਸ.ਐਸ.ਪੀ. ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਰਾਤ ਮਾਣਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇਕ ਧਰਮਵੀਰ ਏਲੀਅਸ ਧਰਮ, ਉਸ ਦੇ ਸਾਥੀ ਗੁਰਵਿੰਦਰ ਤੇ ਉਨ੍ਹਾਂ ਦੇ ਨਾਲ ਇਕ ਹੋਰ ਸਾਥੀ ਲਵਪ੍ਰੀਤ ਤਿੰਨੇ ਖੜ੍ਹੇ ਸਨ। ਇਨ੍ਹਾਂ ਦੇ ਉੱਪਰ 2 ਮੋਟਰਸਾਈਕਲ ਸਵਾਰਾਂ ਫਾਇਰਿੰਗ ਕੀਤੀ ਸੀ ਅਤੇ ਇਸ ਫਾਇਰਿੰਗ ਦੇ ਵਿਚ ਗੁਰਵਿੰਦਰ ਨੂੰ ਗੋਲੀ ਲੱਗੀ ਸੀ ਜਿਸ ਕਾਰਨ ਉਸ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਉਨਾਂ ਦੇ 12-13 ਸਾਥੀਆਂ ਨੂੰ ਫੜਿਆ ਹੈ ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਦੌਰਾਨ ਇਕ ਭਾਰਤੀ ਸ਼ਰਧਾਲੂ ਦੀ ਮੌਤ ਅਗਲੀ ਖ਼ਬਰ ਦਿੱਲੀ ਧਮਾਕੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਥਿਤੀ ਦਾ ਲਿਆ ਜਾਇਜ਼ਾ
Ad Position 24