24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਬਿਹਾਰ ਵਿਧਾਨ ਸਭਾ ਚੋਣਾਂ: ਵੋਟਿੰਗ ਹੋਈ ਸ਼ੁਰੂ

ਪਟਨਾ, 11 ਨਵੰਬਰ- ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। 20 ਜ਼ਿਲ੍ਹਿਆਂ ਵਿਚ 122 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਬੇਤੀਆ ਤੋਂ ਭਾਜਪਾ....

Ad Position 21
No active advertisement
ਅਜੀਤ ਡੈਸਕ 11-11-2025

ਪਟਨਾ, 11 ਨਵੰਬਰ- ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। 20 ਜ਼ਿਲ੍ਹਿਆਂ ਵਿਚ 122 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਬੇਤੀਆ ਤੋਂ ਭਾਜਪਾ ਸੰਸਦ ਮੈਂਬਰ ਪਵਨ ਸਿੰਘ ਦੀ ਪਤਨੀ ਅਤੇ ਕਰਾਕਟ ਤੋਂ ਆਜ਼ਾਦ ਉਮੀਦਵਾਰ ਜੋਤੀ ਸਿੰਘ ਨੇ ਆਪਣੀ ਵੋਟ ਪਾਈ ਹੈ।

ਦੂਜੇ ਪੜਾਅ ਵਿਚ 1302 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਬਿਹਾਰ ਸਰਕਾਰ ਦੇ 12 ਮੰਤਰੀ ਵੀ ਸ਼ਾਮਿਲ ਹਨ। ਉਨ੍ਹਾਂ ਦੀ ਕਿਸਮਤ ਦਾ ਫੈਸਲਾ 3.70 ਕਰੋੜ ਵੋਟਰ ਕਰਨਗੇ।

20 ਜ਼ਿਲ੍ਹਿਆਂ ਵਿਚ 45,399 ਬੂਥਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿਚੋਂ 4,109 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਸੰਵੇਦਨਸ਼ੀਲ ਬੂਥਾਂ 'ਤੇ ਸ਼ਾਮ 4 ਵਜੇ ਤੋਂ 5 ਵਜੇ ਤੱਕ ਵੋਟਿੰਗ ਹੋਵੇਗੀ, ਜਦੋਂ ਕਿ ਹੋਰ ਬੂਥਾਂ 'ਤੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜਿਮਨੀ ਚੋਣ- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਤੇ ਕੰਚਨਪ੍ਰੀਤ ਕੌਰ ਨੇ ਪਾਈ ਵੋਟ ਅਗਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣਾਂ: ਵੋਟਿੰਗ ਹੋਈ ਸ਼ੁਰੂ
Ad Position 24