24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਮੱਤੇਵਾਲ ਨਜ਼ਦੀਕ ਹੋਏ ਪੁਲਿਸ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਗੈਂਗਸਟਰ ਜ਼ਖ਼ਮੀ

ਮੱਤੇਵਾਲ, 12 ਨਵੰਬਰ (ਗੁਰਪ੍ਰੀਤ ਸਿੰਘ ਮਤੇਵਾਲ)- ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮ ਦੀਵਾਲੀ ਮੁਸਲਮਾਨਾਂ ਨਜ਼ਦੀਕ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਦਾ ਇਕ ਨਾਮੀ ਗੈਂਗਸਟਰ ...

Ad Position 21
No active advertisement
ਅਜੀਤ ਡੈਸਕ 12-11-2025

ਮੱਤੇਵਾਲ, 12 ਨਵੰਬਰ (ਗੁਰਪ੍ਰੀਤ ਸਿੰਘ ਮਤੇਵਾਲ)- ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮ ਦੀਵਾਲੀ ਮੁਸਲਮਾਨਾਂ ਨਜ਼ਦੀਕ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਦਾ ਇਕ ਨਾਮੀ ਗੈਂਗਸਟਰ ਨਾਲ ਮੁਕਾਬਲਾ ਹੋਇਆ , ਜਿਸ ਵਿਚ ਦੋਵਾਂ ਪਾਸਿਆਂ ਤੋਂ ਚੱਲੀ ਹੋਈ ਗੋਲਾਬਾਰੀ ਵਿਚ ਗੈਂਗਸਟਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਹੋਇਆ ਜਦੋਂ ਮੁਖਤਿਆਰ ਸਿੰਘ ਐਸ. ਐਚ. ਓ. ਜੰਡਿਆਲਾ ਗੁਰੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੋਟਰਸਾਈਕਲ ਸਵਾਰ ਇਕ ਗੈਂਗਸਟਰ ਦਾ ਪਿੱਛਾ ਕਰਦੀ ਆ ਰਹੀ ਸੀ ਜੋ ਕਿ ਪਿੰਡ ਰਾਮ ਦੀਵਾਲੀ ਨਜ਼ਦੀਕ ਸੂਏ ਦੇ ਪੁੱਲ ਉੱਪਰ ਅਚਾਨਕ ਡਿੱਗ ਪਿਆ , ਜਿਸ ਨੇ ਡਿਗਦੇ ਹੀ ਪੁਲਿਸ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਕੀਤਾ ਫਾਇਰ ਦੋਸ਼ੀ ਦੀ ਲੱਤ ਵਿਚ ਜਾ ਵੱਜਾ , ਜਿਸ ਨਾਲ ਉਹ ਮੌਕੇ 'ਤੇ ਜ਼ਖ਼ਮੀ ਹੋ ਗਿਆ| ਇਸ ਗੈਂਗਸਟਰ ਦੀ ਪਹਿਚਾਣ ਉਜਵਲ ਹੰਸ ਪੁੱਤਰ ਮਨੋਹਰ ਲਾਲ ਵਾਸੀ ਪੀ ਡਬਲਯੂ ਡੀ ਕੰਪਲੈਕਸ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਇਸ 'ਤੇ ਕਸਬਾ ਜੰਡਿਆਲਾ ਗੁਰੂ ਦੇ ਇਕ ਪੰਸਾਰੀ ਦੀ ਦੁਕਾਨ ਉੱਪਰ ਗੋਲੀ ਚਲਾਉਣ ਅਤੇ ਉਸ ਪਾਸੋਂ ਫ਼ਿਰੌਤੀ ਦੀ ਮੰਗ ਕਰਨ ਸੰਬੰਧੀ ਕਈ ਹੋਰ ਮਾਮਲੇ ਦਰਜ ਹਨ|

Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਨੇ ਰੂਬੀਓ ਨਾਲ ਜੀ7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਇਲਾਵਾ ਵਪਾਰ ਅਤੇ ਵਿਸ਼ਵ ਮੁੱਦਿਆਂ 'ਤੇ ਕੀ... ਅਗਲੀ ਖ਼ਬਰ ਦਿੱਲੀ ਵਿਚ ਲਗਾਤਾਰ ਦੂਜੇ ਦਿਨ ਹਵਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿਚ
Ad Position 24