26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਛੱਤੀਸਗੜ੍ਹ: ਸੁਕਮਾ ਮੁਕਾਬਲੇ ਵਿਚ 3 ਨਕਸਲੀ ਮਾਰੇ ਗਏ

ਬਸਤਰ (ਛੱਤੀਸਗੜ੍ਹ) ,16 ਨਵੰਬਰ (ਏਐਨਆਈ): ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 2 ਔਰਤਾਂ ਸਮੇਤ 3 ਨਕਸਲੀ ਮਾਰੇ ਗਏ । ਆਈ.ਜੀ. ਬਸਤਰ ਪੀ. ਸੁੰਦਰਰਾਜ ਦੇ ਅਨੁਸਾਰ ਇਹ ...

Ad Position 21
No active advertisement
ਅਜੀਤ ਡੈਸਕ 16-11-2025

ਬਸਤਰ (ਛੱਤੀਸਗੜ੍ਹ) ,16 ਨਵੰਬਰ (ਏਐਨਆਈ): ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 2 ਔਰਤਾਂ ਸਮੇਤ 3 ਨਕਸਲੀ ਮਾਰੇ ਗਏ । ਆਈ.ਜੀ. ਬਸਤਰ ਪੀ. ਸੁੰਦਰਰਾਜ ਦੇ ਅਨੁਸਾਰ ਇਹ ਕਾਰਵਾਈ ਚਿੰਤਾਕੋਂਟਾ ਪੁਲਿਸ ਅਧਿਕਾਰ ਖੇਤਰ ਅਧੀਨ ਕੋਲਮਲ ਪਾਟ ਜੰਗਲ ਖੇਤਰ ਵਿਚ ਹੋਈ। ਉਨ੍ਹਾਂ ਕਿਹਾ ਕਿ 16 ਨਵੰਬਰ ਨੂੰ ਚਿੰਤਾਕੋਂਟਾ ਪੁਲਿਸ ਅਧਿਕਾਰ ਖੇਤਰ ਅਧੀਨ ਸੁਕਮਾ ਜ਼ਿਲ੍ਹੇ ਵਿਚ ਕੋਲਮਲ ਪਾਟ ਜੰਗਲ ਖੇਤਰ ਵਿਚ ਸੁਰੱਖਿਆ ਬਲਾਂ ਨੇ ਸਵੇਰੇ 6 ਵਜੇ ਗੋਲੀਬਾਰੀ ਕੀਤੀ। ਲੰਬੇ ਸਮੇਂ ਤੱਕ ਚੱਲੀ ਗੋਲੀਬਾਰੀ ਤੋਂ ਬਾਅਦ ਤਲਾਸ਼ੀ ਦੌਰਾਨ 2 ਔਰਤਾਂ ਸਮੇਤ 3 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਮਾਰੇ ਗਏ ਨਕਸਲੀਆਂ 'ਤੇ 15 ਲੱਖ ਰੁਪਏ ਦਾ ਸਮੂਹਿਕ ਇਨਾਮ ਸੀ। ਇਲਾਕੇ ਵਿਚ ਖੋਜ ਕਾਰਜ ਅਜੇ ਵੀ ਜਾਰੀ ਹਨ।ਆਈ.ਜੀ. ਬਸਤਰ ਪੀ. ਸੁੰਦਰਰਾਜ ਨੇ ਕਿਹਾ ਹੈ ਕਿ ਜਿਸ ਤੇਜ਼ ਰਫ਼ਤਾਰ ਨਾਲ ਅਸੀਂ ਇਹ ਕਾਰਜ ਚਲਾ ਰਹੇ ਹਾਂ, ਉਨ੍ਹਾਂ ਕੋਲ ਆਤਮ ਸਮਰਪਣ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿਚ ਨਿਰਮਾਣ ਅਧੀਨ ਸੂਰਤ ਬੁਲੇਟ ਟਰੇਨ ਸਟੇਸ਼ਨ ਦਾ ਕੀਤਾ ਦੌਰਾ ਅਗਲੀ ਖ਼ਬਰ ਪੁਲਿਸ ਨਾਲ ਗੋਲੀਬਾਰੀ ਵਿਚ ਗੈਂਗਸਟਰ ਜ਼ਖ਼ਮੀ
Ad Position 24