26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2025

ਕੱਲ੍ਹ (18 ਨਵੰਬਰ) ਤੋਂ ਬੰਦ ਹੋ ਜਾਣਗੀਆਂ ਸੀ.ਟੀ.ਯੂ. ਦੀਆਂ 77 ਬੱਸਾਂ

ਚੰਡੀਗੜ੍ਹ, 17 ਨਵੰਬਰ (ਸੰਦੀਪ ਕੁਮਾਰ ਮਾਹਨਾ )-ਕੱਲ੍ਹ ਤੋਂ ਸੀ.ਟੀ.ਯੂ. ਦੀਆਂ 77 ਬੱਸਾਂ ਬੰਦ ਹੋ ਜਾਣਗੀਆਂ,‌ ਜਿਸ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 15 ਸਾਲ ਦੀ....

Ad Position 21
No active advertisement
ਅਜੀਤ ਡੈਸਕ 17-11-2025

ਚੰਡੀਗੜ੍ਹ, 17 ਨਵੰਬਰ (ਸੰਦੀਪ ਕੁਮਾਰ ਮਾਹਨਾ )-ਕੱਲ੍ਹ ਤੋਂ ਸੀ.ਟੀ.ਯੂ. ਦੀਆਂ 77 ਬੱਸਾਂ ਬੰਦ ਹੋ ਜਾਣਗੀਆਂ,‌ ਜਿਸ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 15 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ ਇਨ੍ਹਾਂ ਬੱਸਾਂ ਦੀ ਥਾਂ ’ਤੇ ਇਲੈਕਟ੍ਰਿਕ ਬੱਸਾਂ ਨੂੰ ਉਤਾਰਿਆ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਤੋਂ ਤੰਗੌਰੀ, ਮੋਹਾਲੀ ਰੇਲਵੇ ਸਟੇਸ਼ਨ, ਮਨਸਾ ਦੇਵੀ ਮੰਦਰ, ਰਾਮ ਦਰਬਾਰ, ਡੇਰਾਬੱਸੀ ਅਤੇ ਸੈਕਟਰ 17 ਬੱਸ ਅੱਡੇ ਤੋਂ ਖਰੜ ਜਾਣ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ।

ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ 130 ਡਰਾਈਵਰਾਂ ਨੂੰ ਕੱਢੇ ਜਾਣ ਬਾਰੇ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦੇਈਏ  ਕਿ ਪੁਰਾਣੀਆਂ ਬੱਸਾਂ ਨੂੰ ਬੰਦ ਕਰਨ ਦੀ ਤਿਆਰੀ ਤਾਂ ਕਰ ਲਈ ਗਈ ਹੈ ਪਰ ਨਵੀਆਂ ਇਲੈਕਟ੍ਰਿਕ ਬੱਸਾਂ ਦੀ ਆਮਦ ਬਾਰੇ ਕਿਸੇ ਵੀ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਸਾਊਦੀ ਅਰਬ ਬੱਸ ਹਾਦਸੇ ’ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਦੁੱਖ ਪ੍ਰਗਟ
Ad Position 24