24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜ਼ਰੂਰੀ ਮੁਰੰਮਤ ਕਾਰਨ ਢਿਲਵਾਂ ਰੇਲਵੇ ਫਾਟਕ 16 ਤੋਂ 18 ਮਈ ਤੱਕ ਰਹੇਗਾ ਬੰਦ

ਢਿਲਵਾਂ (ਕਪੂਰਥਲਾ), 14 ਮਈ (ਗੋਬਿੰਦ ਸੁਖੀਜਾ) - ਰੇਲਵੇ ਵਿਭਾਗ ਵਲੋਂ ਫਾਟਕ ਦੀ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਮੁੱਖ ਰੱਖਦਿਆਂ ਢਿਲਵਾਂ ਰੇਲਵੇ ਫਾਟਕ ਨੰਬਰ ਐਸ-48 ਨੂੰ ਆਵਾਜਾਈ ਲਈ...

Ad Position 21
No active advertisement
ਅਜੀਤ ਡੈਸਕ 14-05-2026

ਢਿਲਵਾਂ (ਕਪੂਰਥਲਾ), 14 ਮਈ (ਗੋਬਿੰਦ ਸੁਖੀਜਾ) - ਰੇਲਵੇ ਵਿਭਾਗ ਵਲੋਂ ਫਾਟਕ ਦੀ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਮੁੱਖ ਰੱਖਦਿਆਂ ਢਿਲਵਾਂ ਰੇਲਵੇ ਫਾਟਕ ਨੰਬਰ ਐਸ-48 ਨੂੰ ਆਵਾਜਾਈ ਲਈ ਕੁਝ ਸਮੇਂ ਵਾਸਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਲਾਲ ਪੀ.ਡਬਲਯੂ.ਆਈ. ਬਿਆਸ ਨੇ ਦੱਸਿਆ ਕਿ ਤਕਨੀਕੀ ਮੁਰੰਮਤ ਕਾਰਨ ਇਹ ਫਾਟਕ 16 ਮਈ ਸ਼ਾਮ 6 ਵਜੇ ਤੋਂ ਲੈ ਕੇ 18 ਮਈ ਸਵੇਰੇ 8 ਵਜੇ ਤੱਕ ਹਰ ਤਰ੍ਹਾਂ ਦੀ ਆਵਾਜਾਈ ਲਈ ਮੁਕੰਮਲ ਰੂਪ ਵਿਚ ਬੰਦ ਰਹੇਗਾ । ਰੇਲਵੇ ਅਧਿਕਾਰੀਆਂ ਨੇ ਆਮ ਜਨਤਾ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਫਾਟਕ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮੁਰੰਮਤ ਦਾ ਕੰਮ ਨਿਰਵਿਘਨ ਨੇਪਰੇ ਚੜ੍ਹ ਸਕੇ। 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪੰਜਾਬ ਵਲੋਂ ਨਗਰ ਨਿਗਮ , ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਦਿੱਲੀ 'ਚ ਹਰ ਹਫ਼ਤੇ 2 ਦਿਨ ਵਰਕ ਫਰਾਮ ਹੋਮ ਦਾ ਐਲਾਨ
Ad Position 24