23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਢਾਬੇ 'ਤੇ ਨੌਜਵਾਨਾਂ ਨੇ ਤਾਬੜ ਤੋੜ ਚਲਾਈਆਂ ਗੋਲੀਆਂ, ਇਕ ਜ਼ਖ਼ਮੀ

ਗੁਰਦਾਸਪੁਰ, 14 ਮਈ (ਰੋਹਿਤ ਗੁਪਤਾ) - ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਪਨਿਆੜ ਦੇ ਨੇੜੇ ਸਥਿਤ ਹੈਪੀ ਢਾਬੇ 'ਤੇ ਅੱਠ ਦਸ ਨੌਜਵਾਨਾਂ ਨੇ ਫਾਇਰਿੰਗ ਕਰਕੇ ਢਾਬੇ 'ਤੇ ਕੰਮ...

Ad Position 21
No active advertisement
ਅਜੀਤ ਡੈਸਕ 14-05-2026

ਗੁਰਦਾਸਪੁਰ, 14 ਮਈ (ਰੋਹਿਤ ਗੁਪਤਾ) - ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਪਨਿਆੜ ਦੇ ਨੇੜੇ ਸਥਿਤ ਹੈਪੀ ਢਾਬੇ 'ਤੇ ਅੱਠ ਦਸ ਨੌਜਵਾਨਾਂ ਨੇ ਫਾਇਰਿੰਗ ਕਰਕੇ ਢਾਬੇ 'ਤੇ ਕੰਮ ਕਰਨ ਵਾਲੇ ਇਕ ਕਰਮਚਾਰੀ ਨੂੰ ਜ਼ਖ਼ਮੀ ਕਰ ਦਿੱਤਾ।ਜ਼ਖ਼ਮੀ ਕਰਮਚਾਰੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਢਾਬੇ ਦੇ ਮਾਲਕਾਂ ਦਾ ਕਹਿਣਾ ਹੈ ਕਿ ਫਾਇਰਿੰਗ ਕਰਨ ਵਾਲਿਆਂ ਵਿਚ ਨਜ਼ਦੀਕੀ ਢਾਬੇ ਵਾਲੇ ਵੀ ਸ਼ਾਮਿਲ ਹਨ। ਉਨ੍ਹਾਂ ਦੀ ਨੌਜਵਾਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ । ਇੰਡੈਵਰ ਗੱਡੀ 'ਤੇ ਆਏ ਕੁਝ ਨੌਜਵਾਨ ਨਜ਼ਦੀਕੀ ਢਾਬੇ 'ਤੇ ਇਕ ਟਰੱਕ ਡਰਾਈਵਰ ਨੂੰ ਕੁੱਟ ਰਹੇ ਸਨ । ਉਹ ਜਦੋਂ ਬਾਹਰ ਆ ਕੇ ਦੇਖਣ ਲੱਗੇ ਤਾਂ ਨੌਜਵਾਨ ਡਰਾਈਵਰ ਨੂੰ ਛੱਡ ਕੇ ਉਨ੍ਹਾਂ ਦੇ ਦੁਆਲੇ ਹੋ ਗਏ ਤੇ ਢਾਬੇ ਮਾਲਕ ਅਤੇ ਕਰਮਚਾਰੀਆਂ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ , ਜਿਸ ਤੋਂ ਬਾਅਦ ਵਰੁਣ ਸੈਨੀ ਨਾਮ ਦਾ ਇਕ ਮੁਲਾਜ਼ਮ ਜਦੋਂ ਜਾਨ ਬਚਾਉਣ ਲਈ ਦੌੜਨ ਲੱਗਾ ਤਾਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਉਸ ਦੇ ਬਾਂਹ 'ਤੇ ਅਤੇ ਇਕ ਛਾਤੀ ਦੇ ਨਜ਼ਦੀਕ ਲੱਗੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਬਾਰੇ ਕੁਝ ਬੋਲਣ ਲਈ ਤਿਆਰ ਨਹੀਂ ਹਨ, ਪਰ ਢਾਬਾ ਮਾਲਕ ਦਾ ਕਹਿਣਾ ਹੈ ਕਿ ਨੌਜਵਾਨਾਂ ਕੋਲ ਦੋ ਪਸਤੋਲਾਂ ਸਨ ਅਤੇ ਦੋਨੋਂ ਖਾਲੀ ਕਰਕੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ 2026 : 5 ਓਵਰਾਂ ਬਾਅਦ ਮੁੰਬਈ ਇੰਡੀਅਨਜ਼ ਦਾ ਸਕੋਰ 46/0 ਅਗਲੀ ਖ਼ਬਰ ਆਈ.ਪੀ.ਐੱਲ 2026 : ਮੁੰਬਈ ਇੰਡੀਅਨਜ਼ ਦੀ ਬੱਲੇਬਾਜ਼ੀ ਸ਼ੁਰੂ
Ad Position 24