23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਆਇਦ

ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਅੱਜ ਇਥੇ ਇਰਾਦਾ ਕਤਲ ਸਮੇਤ ਹੋਰ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਦੋਸ਼ ਆਇਦ ਹੋ ਗਏ ਹਨ ਜਿਸ ਕਾਰਨ ਹੁਣ ਇਥੇ ਬਕਾਇਦਾ ਮਾਮਲੇ ਦੇ ਟ੍ਰਾਇਲ ਚਲਾਉਣ ਲਈ ਅਗਲੀ ਪੇਸ਼ੀ 16 ਮਈ ਨਿਰਧਾਰਤ ਕੀਤੀ ਗਈ ਹੈ | ਇਸ ਨਾਲ ਹੀ ਅਦਾਲਤ 'ਚ ਦੋਸ਼ ਆਇਦ ਕਰਨ ਮੌਕੇ ਹੋਈ ਬਹਿਸ ਉਪਰੰਤ ਬਚਾਅ ...

Ad Position 21
No active advertisement
ਅਜੀਤ ਡੈਸਕ 15-05-2026

ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਅੱਜ ਇਥੇ ਇਰਾਦਾ ਕਤਲ ਸਮੇਤ ਹੋਰ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਦੋਸ਼ ਆਇਦ ਹੋ ਗਏ ਹਨ ਜਿਸ ਕਾਰਨ ਹੁਣ ਇਥੇ ਬਕਾਇਦਾ ਮਾਮਲੇ ਦੇ ਟ੍ਰਾਇਲ ਚਲਾਉਣ ਲਈ ਅਗਲੀ ਪੇਸ਼ੀ 16 ਮਈ ਨਿਰਧਾਰਤ ਕੀਤੀ ਗਈ ਹੈ | ਇਸ ਨਾਲ ਹੀ ਅਦਾਲਤ 'ਚ ਦੋਸ਼ ਆਇਦ ਕਰਨ ਮੌਕੇ ਹੋਈ ਬਹਿਸ ਉਪਰੰਤ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਵਲੋਂ ਅਸਲਾ ਐਕਟ ਦੀ ਧਾਰਾ 25, 27, 54, 59 ਤੇ ਸਬੁੂਤ ਮਿਟਾਉਣ ਦੀਆਂ ਧਾਰਾ 201 ਭਾਰਤੀ ਦੰਡਾਵਲੀ ਵੀ ਹਟਾ ਦਿੱਤੀਆਂ ਗਈਆਂ ਹਨ | ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਹਰਪਾਲ ਸਿੰਘ ਖ਼ਾਰਾ ਤੇ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੱਗੇ ਦੋਸ਼ ਹਟਾਉਣ ਲਈ ਡਿਸਚਾਰਜ਼ ਅਰਜੀ ਦਾਇਰ ਕੀਤੀ ਗਈ ਸੀ | ਜਿਥੇ ਬਹਿਸ ਹੋਈ, ਉਪਰੰਤ ਅਦਾਲਤ ਨੇ ਲੱਗੇ ਉਕਤ ਕੁਝ ਦੋਸ਼ ਹਟਾਉਣ ਦੀ ਅਪੀਲ ਸਵੀਕਾਰ ਕੀਤੀ | ਇਹ ਮਾਮਲਾ ਇਥੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜਿਥੇ 16 ਮਈ ਨੂੰ ਬਕਾਇਦਾ ਸੁਣਵਾਈ ਸ਼ੁਰੂ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਲੋਕਤੰਤਰੀ ਸੰਸਥਾਵਾਂ ਨਾਲ ਛੇੜਛਾੜ ਕਰ ਰਹੀ-ਅਮਨ ਅਰੋੜਾ ਅਗਲੀ ਖ਼ਬਰ ਆਈ.ਪੀ.ਐੱਲ 2026 : ਮੁੰਬਈ ਇੰਡੀਅਨਜ਼ ਨੇ 6 ਵਿਕਟਾਂ ਨਾਲ ਹਰਾਇਆ ਪੰਜਾਬ ਕਿੰਗਜ਼ ਨੂੰ
Ad Position 24