22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸ਼ੋਰੂਮ 'ਤੇ ਅੰਨ੍ਹੇਵਾਹ ਫਾਇਰਿੰਗ

ਈਆ (ਅੰਮ੍ਰਿਤਸਰ), 17 ਮਈ (ਸ਼ਰਨਬੀਰ ਸਿੰਘ ਕੰਗ) - ਅੱਜ ਸ਼ਾਮੀ ਕਰੀਬ 7 ਵਜੇ ਕਜਾਰੀਆ ਸ਼ੋਰੂਮ 'ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸੱਤ ਤੋਂ ਅੱਠ ਗੋਲੀਆਂ ਸਟਰ ਦੇ ਵਿਚ ਮਾਰੀਆਂ ਗਈਆਂ। ਇਸ...

Ad Position 21
No active advertisement
ਅਜੀਤ ਡੈਸਕ 17-05-2026

ਰਈਆ (ਅੰਮ੍ਰਿਤਸਰ), 17 ਮਈ (ਸ਼ਰਨਬੀਰ ਸਿੰਘ ਕੰਗ) - ਅੱਜ ਸ਼ਾਮੀ ਕਰੀਬ 7 ਵਜੇ ਕਜਾਰੀਆ ਸ਼ੋਰੂਮ 'ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸੱਤ ਤੋਂ ਅੱਠ ਗੋਲੀਆਂ ਸਟਰ ਦੇ ਵਿਚ ਮਾਰੀਆਂ ਗਈਆਂ। ਇਸ ਨਾਲ ਸ਼ਟਰ ਦੇ ਵਿਚੋਂ ਦੀ ਗੋਲੀਆਂ ਲੰਘ ਕੇ ਅਗਲੇ ਬੰਨੇ ਸ਼ੀਸ਼ੇ ਟੁੱਟ ਗਏ, ਪਰ ਕੋਈ ਜਾਨੀ ਜਾ ਮਾਲੀ ਨੁਕਸਾਨ ਨਹੀਂ ਹੋਇਆ। ਡੀਐਸਪੀ ਬਾਬਾ ਬਕਲਾ ਅਨੁਸਾਰ ਪਰਸੋਂ 15 ਤਰੀਕ ਨੂੰ ਇਸ ਸ਼ੋਰੂਮ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਸਾਬਕਾ ਕੌਂਸਲਰ ਨੂੰ 50 ਲੱਖ ਫਰੋਤੀ ਦੀ ਕਾਲ ਆਈ ਸੀ, ਜੋ ਥਾਣਾ ਬਿਆਸ ਵਿਖੇ ਐਫ.ਆਈ.ਆਰ. 148/26 ਦਰਜ ਕਰ ਦਿੱਤੀ। ਪੁਲਿਸ ਇਸ ਲੈਵਲ 'ਤੇ ਵੇਖ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਰਈਆ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਵੀ ਲੜੀਆਂ ਜਾ ਰਹੀਆਂ ਹਨ। ਇਸ ਕਰਕੇ ਪੁਲਿਸ ਦੋਵਾਂ ਪਹਿਲੂਆਂ 'ਤੇ ਛਾਣਬੀਣ ਕਰ ਰਹੀ ਹੈ ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲ ਸਵਾਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਫੋਟੋ ਕੈਦ ਹੋ ਗਈਆਂ  

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ. 2026 : ਦਿੱਲੀ ਕੈਪੀਟਲਜ਼ ਦੇ ਅਭਿਸ਼ੇਕ ਪੋਰੇਲ ਦੀਆਂ 50 (29 ਗੇਂਦਾਂ) ਦੌੜਾਂ ਪੂਰੀਆਂ ਅਗਲੀ ਖ਼ਬਰ ਆਈ.ਪੀ.ਐੱਲ. 2026 : ਦਿੱਲੀ ਕੈਪੀਟਲਜ਼ ਦੀ ਵਧੀਆ ਸ਼ੁਰੂਆਤ, 5 ਓਵਰਾਂ ਬਾਅਦ ਸਕੋਰ 60/0
Ad Position 24