15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜੋਗਾ ਨਗਰ ਪੰਚਾਇਤ ਚੋਣਾਂ ਚ 85.33 ਫ਼ੀਸਦੀ ਵੋਟ ਹੋਈ ਪੋਲ

ਜੋਗਾ, 26 ਮਈ (ਮਨਜੀਤ ਸਿੰਘ ਘੜੈਲੀ) - ਕਸਬਾ ਜੋਗਾ ਚ ਨਗਰ ਪੰਚਾਇਤ ਚੋਣਾਂ ਚ ਵੋਟਰਾਂ ਨੇ ਅੱਜ ਸਵੇਰ ਤੋਂ ਹੀ ਕਾਫੀ ਉਤਸ਼ਾਹ ਵਿਖਾਇਆ । ਅੱਜ ਸਵੇਰ ਤੋਂ ਹੀ ਸਾਰੇ ਪੋਲਿੰਗ ਬੂਥਾਂ ਤੇ ਵੋਟਰਾਂ...

Ad Position 21
No active advertisement
ਅਜੀਤ ਡੈਸਕ 26-05-2026

ਜੋਗਾ, 26 ਮਈ (ਮਨਜੀਤ ਸਿੰਘ ਘੜੈਲੀ) - ਕਸਬਾ ਜੋਗਾ ਚ ਨਗਰ ਪੰਚਾਇਤ ਚੋਣਾਂ ਚ ਵੋਟਰਾਂ ਨੇ ਅੱਜ ਸਵੇਰ ਤੋਂ ਹੀ ਕਾਫੀ ਉਤਸ਼ਾਹ ਵਿਖਾਇਆ । ਅੱਜ ਸਵੇਰ ਤੋਂ ਹੀ ਸਾਰੇ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ । ਪ੍ਰਾਪਤ ਜਾਣਕਾਰੀ ਅਨੁਸਾਰ ਜੋਗਾ ਚ ਕਰੀਬ 85.33 ਫ਼ੀਸਦੀ ਵੋਟਾਂ ਪੋਲ ਹੋਣ ਦੀ ਖ਼ਬਰ ਹੈ । ਦੁਪਹਿਰ ਦੀ ਤੀਖਣ ਗਰਮੀ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਕਰਨ ਚ ਨਾਕਾਮ ਸਾਬਤ ਰਹੀ ਕਿਉੰਕਿ ਦੁਪਹਿਰ ਦੇ ਸਮੇਂ ਵੀ ਇੱਥੇ ਵੋਟਰਾਂ ਦੀਆਂ ਲਾਇਨਾਂ ਵੇਖਣ ਨੂੰ ਮਿਲੀਆਂ । ਬਾਅਦ ਦੁਪਹਿਰ ਹਲਕਾ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਵੀ ਆਪਣੇ ਸਮਰਥਕਾਂ ਦਾ ਹੌਸਲਾ ਵਧਾਉਣ ਲਈ ਜੋਗਾ ਵਿਖੇ ਪਹੁੰਚੇ । ਜੋਗਾ ਨਗਰ ਪੰਚਾਇਤ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ ਗਿਆ।

Ad Position 22
No active advertisement
ਪਿਛਲੀ ਖ਼ਬਰ ਜੈਤੋ ਨਗਰ ਕੌਂਸਲ ਚੋਣਾਂ : ਕੋਟਕਪੂਰਾ ਚੌਕ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਧਰਨਾ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ ਦੌਰਾਨ 66.55 ਫ਼ੀਸਦੀ ਹੋਈ ਵੋਟਿੰਗ
Ad Position 24