ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅਜ ਇਥੇ ਮਾਤਾ ਗੰਗਾ ਕੰਨਿਆ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਨਗਰ ਪੰਚਾਇਤ ਰਈਆ ਦੀਆਂ ਬੀਤੇ ਦਿਨੀ ਪੰਜ ਵਾਰਡਾਂ ਤੇ ਪਈਆਂ ਵੋਟਾਂ ਤੇ ਨਾੀਜੇ ਆ ਗਏ ਹਨ ।
ਜਿਸ ਵਿੱਚ ਆਪ ਪਾਰਟੀ ਦੇ ਤਿੰਨ ਉਮੀਦਵਾਰ ਜੇਤੂ ਰਹੇ ਅਤੇ ਕਾਂਗਰਸ ਦੇ ਦੋ ਉਮੀਦਵਾਰ ਜੇਤੂ ਰਹੇ । ਜਦ ਕਿ ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਨੂੰ ਕੋਈ ਵੀ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਨਤੀਜਿਆਂ ਅਨੁਸਾਰ ਵਾਰਡ ਨੰਬਰ ਇੱਕ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਕੌਰ ਨੂੰ 237 ਵੋਟਾਂ, ਆਪ ਦੇ ਸੋਨੀਆ ਨੂੰ 90, ਭਾਜਪਾ ਦੀ ਚਰਨਜੀਤ ਕੌਰ ਨੂੰ 36 ਅਕਾਲੀ ਦਲ ਦੇ ਰਣਜੀਤ ਕੌਰ ਨੂੰ 98 ਵੋਟਾਂ ਪ੍ਰਾਪਤ ਹੋਈਆਂ। ਇਸ ਕਰਕੇ ਕਾਂਗਰਸ ਦੀ ਉਮੀਦਵਾਰ 147 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਹੈ ।
ਵਾਰਡ ਨੰਬਰ 3 ਤੋਂ ਆਪ ਦੇ ਅਮਰਵੀਰ ਸਿੰਘ ਆਜ਼ਾਦ ਨੂੰ 233 ਵੋਟਾਂ, ਕਾਂਗਰਸ ਦੇ ਜਗਤਾਰ ਸਿੰਘ ਨੂੰ 156 ਵੋਟਾਂ ਪਈਆਂ ਤਾਂ ਅਮਰਵੀਰ ਸਿੰਘ ਆਜ਼ਾਦ 70 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ | ਵਾਰਡ ਨੰਬਰ 5 ਤੋਂ ਕਾਗਰਸ ਦੇ ਪ੍ਰਭਜੋਤ ਕੌਰ ਨੂੰ 255 ਵੋਟਾਂ, ਆਪ ਦੇ ਪਰਮਜੀਤ ਕੌਰ ਨੂੰ 119 ਵੋਟਾਂ, ਭਾਜਪਾ ਦੀ ਦਿਵਿਆ ਨੂੰ ਕੇਵਲ 12 ਵੋਟਾਂ, ਵਾਰਸ ਪੰਜਾਬ ਦੇ ਪਰਮਜੀਤ ਕੌਰ ਨੂੰ 108 ਵੋਟਾਂ ਪਰੀਆਂ। ਇਵੇ ਕਾਂਗਰਸ ਦੇ ਪ੍ਰਭਜੋਤ ਕੌਰ136 ਵੋਟਾਂ ਤੇ ਫਰਕ ਨਾਲ ਜੇਤੂ ਰਹੇ ਹਨ | ਵਾਰਡ ਨੰਬਰ 6 ਤੋਂ ਆਪ ਦੇ ਸਰਬਜੀਤ ਸਿੰਘ ਨੂੰ 247 ਵੋਟਾਂ, ਕਾਂਗਰਸ ਦੇ ਮਨਪ੍ਰੀਤ ਸਿੰਘ ਰਾਜੂ ਨੂੰ 207 ਵੋਟਾਂ ਜਦ ਕੇ ਨੋਟਾਂ ਪੰਜ ਰੱਦ ਪੰਜ ਇਸ ਕਰਕੇ ਆਪ ਦੇ ਸਰਬਜੀਤ ਸਿੰਘ 40 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਵਾਰਡ ਨੰਬਰ 13 ਤੋਂ ਕਾਂਗਰਸ ਦੇ ਰਜਵੰਤ ਕੌਰ ਨੂੰ 162 ਵੋਟਾਂ ਆਪ ਦੇ ਸਰਬਜੀਤ ਕੌਰ ਨੂੰ 223 ਵੋਟਾਂ ਇਸ ਕਰਕੇ ਆਪ ਦੀ ਸਰਬਜੀਤ ਕੌਰ 61 ਵੋਟਾਂ ਦੇ ਫਰਕ ਨਾਲ ਜੇਤੂ ਰਹੀ
ਤਾਜ਼ਾ ਖ਼ਬਰਾਂ
Free
ਰਈਆ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੌਰਾਨ 5 ਵਿੱਚੋਂ 3 ਤੇ ਆਪ ਤੇ 2 ਤੇ ਕਾਂਗਰਸ ਜੇਤੂ
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅਜ ਇਥੇ ਮਾਤਾ ਗੰਗਾ ਕੰਨਿਆ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਨਗਰ ਪੰਚਾਇਤ ਰਈਆ ਦੀਆਂ ਬੀਤੇ ਦਿਨੀ ਪੰਜ ਵਾਰਡਾਂ ਤੇ ਪਈਆਂ ਵੋਟਾਂ ਤੇ ਨਾੀਜੇ ਆ ਗਏ ਹਨ । ਜਿਸ ਵਿੱਚ ਆਪ ਪਾਰਟੀ ਦੇ ਤਿੰਨ ਉਮੀਦਵਾਰ ਜੇਤੂ ਰਹੇ ਅਤੇ ਕਾਂਗਰਸ ਦੇ ਦੋ ਉਮੀਦਵਾਰ ਜੇਤੂ ਰਹੇ ...
ਅਜੀਤ ਡੈਸਕ
29-05-2026