13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਵਿਚੋਂ 5 ਦੇ ਨਤੀਜੇ ਆਏ ਸਾਹਮਣੇ

ਧਨੌਲਾ, 29 ਮਈ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੀ ਹੋ ਰਹੀ ਚੋਣ ਵਿੱਚ 58 ਉਮੀਦਵਾਰ ਚੋਣ ਮੈਦਾਨ ਵਿੱਚ...

Ad Position 21
No active advertisement
ਅਜੀਤ ਡੈਸਕ 29-05-2026

ਧਨੌਲਾ, 29 ਮਈ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੀ ਹੋ ਰਹੀ ਚੋਣ ਵਿੱਚ 58 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨ੍ਹਾਂ ਵਿੱਚੋਂ 27 ਉਮੀਦਵਾਰ ਆਜ਼ਾਦ, 13 ਆਮ ਆਦਮੀ ਪਾਰਟੀ ਦੇ ਉਮੀਦਵਾਰ, 7 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ 11 ਬੀਜੇਪੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਹੁਣ ਤੱਕ ਦੇ ਆਏ ਨਤੀਜਿਆਂ ਵਿੱਚ ਵਾਰਡ ਨੰਬਰ ਇੱਕ ਵਿੱਚ ਰਣਜੀਤ ਕੌਰ ਆਮ ਆਦਮੀ ਪਾਰਟੀ ਨੂੰ 396 ਵੋਟ ਪ੍ਰਾਪਤ ਕਰਕੇ ਚੋਣ ਜਿੱਤ ਗਏ ਹਨ। ਜਦਕਿ ਹਰਦੀਪ ਕੌਰ ਨੂੰ 319 ਵੋਟ ਪ੍ਰਾਪਤ ਹੋਏ। ਵਾਰਡ ਨੰਬਰ ਦੋ ਵਿੱਚ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨਾਂ ਵਿੱਚੋਂ ਬਿਕਰਮਜੀਤ ਸਿੰਘ ਵਿੱਕੀ ਮੋਬਾਇਲਾਂ ਨੂੰ 222 ਵੋਟ ਪ੍ਰਾਪਤ ਹੋਏ ਜਦਕਿ ਕਮਲੇਸ਼ ਰਾਣੀ ਨੂੰ 220 ਵੋਟ ਹਾਸਲ ਹੋਏ। ਵਾਰਡ ਨੰਬਰ ਤਿੰਨ ਵਿੱਚ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਸਨ।

ਜਿਨਾਂ ਵਿੱਚੋਂ ਬਿੱਲੂ ਖਾਨ ਆਮ ਆਦਮੀ ਪਾਰਟੀ ਨੂੰ 289 ਵੋਟ ਪ੍ਰਾਪਤ ਹੋਏ ਅਤੇ ਹਰਦੀਪ ਸਿੰਘ ਨੂੰ 148 ਵੋਟ ਪ੍ਰਾਪਤ ਹੋਏ। ਵਾਰਡ ਨੰਬਰ ਚਾਰ ਵਿੱਚ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨਾਂ ਵਿੱਚੋਂ ਸਾਹਿਬਜੀਤ ਸਿੰਘ ਨੂੰ 395 ਵੋਟ ਪ੍ਰਾਪਤ ਹੋਏ ਜਦਕਿ ਸੁਰਜੀਤ ਸਿੰਘ ਆਜ਼ਾਦ ਨੂੰ 180 ਵੋਟ ਹਾਸਲ ਹੋਏ। ਵਾਰਡ ਨੰਬਰ ਪੰਜ ਵਿੱਚ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨਾਂ ਵਿੱਚੋਂ ਹਰਵਿੰਦਰ ਕੌਰ ਆਮ ਆਦਮੀ ਪਾਰਟੀ ਨੂੰ 377 ਵੋਟ ਪ੍ਰਾਪਤ ਹੋਏ ਜਦਕਿ ਸਵਿਤਾ ਰਾਣੀ ਨੂੰ 186 ਵੋਟ ਹਾਸਲ ਹੋਏ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਤੇ ਅਜ਼ਾਦ ਧੜੇ ਰਾਣਾ ਗਰੁੱਪ ਨੇ 7 ਸੀਟਾਂ ਜਿੱਤੀਆਂ,ਆਮ ਆਦਮੀ ਪਾਰਟੀ ਨੂੰ 5 ਅਤੇ ਸ਼੍ਰੋਮਣ... ਅਗਲੀ ਖ਼ਬਰ ਸੱਤਾਧਾਰੀ ਆਮ ਆਦਮੀ ਬਠਿੰਡਾ ਨਗਰ ਨਿਗਮ ਦੇ ਪਹਿਲੇ ਰਾਉਂਡ ਦੇ ਚੋਣ ਨਤੀਜਿਆਂ ਵਿੱਚ 7 ਵਾਰਡਾਂ ਵਿੱਚ ਅੱਗੇ।
Ad Position 24