ਕੋਟਫੱਤਾ, 29 ਮਈ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੇ ਸਾਹਮਣੇ ਆਏ ਨਤੀਜਿਆਂ ਵਿੱਚੋਂ ਅਕਾਲੀ ਦਲ ਪਹਿਲੀਆਂ ਤਿੰਨ ਸੀਟਾਂ ਤੇ ਕਾਬਜ਼ ਰਿਹਾ। ਇੱਕ ਨੰਬਰ ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਸਾਬਕਾ ਪੰਚ ਆਪਣੇ ਨਿਕਟ ਵਿਰੋਧੀ ਅਮਨਦੀਪ ਕੌਰ ਨੂੰ 27 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ। ਵਾਰਡ ਨੰਬਰ ਦੋ ਤੋਂ ਸੁਖਪਾਲ ਸਿੰਘ ਗ੍ਰੰਥੀ ਆਪਣੇ ਨਿਕਟ ਵਿਰੋਧੀ ਆਪ ਉਮੀਦਵਾਰ ਜਲੰਧਰ ਸਿੰਘ ਨੂੰ 124 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ ਤੇ ਵਾਰਡ ਨੰਬਰ ਤਿੰਨ ਤੋਂ ਪ੍ਰੀਤੀ ਕੌਰ ਪਤਨੀ ਬਲਜਿੰਦਰ ਸਿੰਘ ਆਪਣੇ ਵਿਰੋਧੀ ਉਮੀਦਵਾਰ ਜਸ਼ਨਦੀਪ ਕੌਰ ਗਿੱਲ ਨੂੰ 164 ਵੋਟਾਂ ਨਾਲ ਹਰਾਉਣ ਵਿੱਚ ਸਫਲ ਰਹੇ। ਵਾਰਡ ਨੰਬਰ ਚਾਰ ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਚੋਣ ਜਿੱਤਣ ਵਿੱਚ ਸਫ਼ਲ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਜਸਵਿੰਦਰ ਕੌਰ ਮਾਤਾ ਸਾਬਕਾ ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਚੋਣ ਜਿੱਤ ਗਏ। ਵਾਰਡ ਨੰਬਰ ਛੇ ਤੋਂ ਅਕਾਲੀ ਉਮੀਦਵਾਰ ਦਸ਼ਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚੋਣ ਜਿੱਤ ਗਏ। ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਪਤਨੀ ਸਵਰਨ ਸਿੰਘ ਸ਼ਰਨੀ ਆਪਣੇ ਨਿਕਟ ਵਿਰੋਧੀ ਜਸਪਾਲ ਕੌਰ ਨੂੰ ਹਰਾ ਕੇ ਚੋਣ ਜਿੱਤਣ ਵਿੱਚ ਸਫ਼ਲ ਰਹੇ। ਵਾਰਡ ਨੰਬਰ 8 ਤੋਂ ਅਕਾਲੀ ਉਮੀਦਵਾਰ ਰਾਮ ਸਿੰਘ ਮਾਨ ਆਪਣੇ ਨਿਕਟ ਵਿਰੋਧੀ ਆਜ਼ਾਦ ਉਮੀਦਵਾਰ ਟੇਕ ਸਿੰਘ ਮਾਨ ਨੂੰ ਹਰਾਉਣ ਵਿੱਚ ਸਫਲ ਰਹੇ। ਵਾਰਡ ਨੰਬਰ 9 ਤੋਂ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾ ਚੋਣ ਜਿੱਤ ਗਏ
ਨਗਰ ਕੌਂਸਲ ਸੁਲਤਾਨਪੁਰ ਲੋਧੀ ਤੇ ਅਜ਼ਾਦ ਧੜੇ ਰਾਣਾ ਗਰੁੱਪ ਨੇ 7 ਸੀਟਾਂ ਜਿੱਤੀਆਂ,ਆਮ ਆਦਮੀ ਪਾਰਟੀ ਨੂੰ 5 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ
ਸੁਲਤਾਨਪੁਰ ਲੋਧੀ, 29 ਮਈ (ਥਿੰਦ,ਹੈਪੀ,ਲਾਡੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿੱਚ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਧੜੇ ਨੇ 7 ਸੀਟਾਂ ਤੇ ਕਬਜ਼ਾ ਕੀਤਾ।ਆਮ ਆਦਮੀ ਪਾਰਟੀ ਨੇ 5 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਤੇ ਕਬਜ਼ਾ ਕੀਤਾ।ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਤਾਜ਼ਾ ਖ਼ਬਰਾਂ
Free
ਨਗਰ ਪੰਚਾਇਤ ਕੋਟਸ਼ਮੀਰ ਦੇ ਨਤੀਜੇ
ਕੋਟਫੱਤਾ, 29 ਮਈ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੇ ਸਾਹਮਣੇ ਆਏ ਨਤੀਜਿਆਂ ਵਿੱਚੋਂ ਅਕਾਲੀ ਦਲ ਪਹਿਲੀਆਂ ਤਿੰਨ ਸੀਟਾਂ ਤੇ ਕਾਬਜ਼ ਰਿਹਾ। ਇੱਕ ਨੰਬਰ ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਸਾਬਕਾ ਪੰਚ ਆਪਣੇ ਨਿਕਟ ਵਿਰੋਧੀ ਅਮਨਦੀਪ ਕੌਰ ਨੂੰ 27 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ। ਵਾਰਡ ਨੰਬਰ ਦੋ ਤੋਂ ਸੁਖਪਾਲ ਸਿੰਘ ਗ੍ਰੰਥੀ ...
ਅਜੀਤ ਡੈਸਕ
29-05-2026