ਸ੍ਰੀ ਚਮਕੌਰ ਸਾਹਿਬ,29 ਮਈ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੀ 26ਮਈ ਨੂੰ ਹੋਏ ਮਤਦਾਨ ਤੋਂ ਬਾਅਦ ਅੱਜ ਹੋਈ ਗਿਣਤੀ ਦੌਰਾਨ ਕਾਂਗਰਸ ਦੇ 6,ਆਪ ਦੇ 2 ਅਤੇ 3 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ ਜਦ ਕਿ 1ਕਾਂਗਰਸੀ ਅਤੇ 1 ਉਮੀਦਵਾਰ ਆਪ ਦਾ ਨਿਰਵਿਰੋਧ ਚੁਣਿਆ ਜਾ ਚੁੱਕਾ ਹੈ।
ਜੇਤੂ ਕਾਂਗਰਸੀ ਉਮੀਦਵਾਰਾਂ ਚ ਪਵਨ ਕੌਰ, ਜਸਪਿੰਦਰ ਸਿੰਘ, ਕਿਰਪਾਲ ਸਿੰਘ ਗਿੱਲ,ਕੁਲਵਿੰਦਰ ਕੌਰ, ਸਤਵਿੰਦਰ ਕੌਰ, ਹਰਜੀਤ ਕੌਰ ਭੰਗੂ (ਨਿਰਵਿਰੋਧ)ਅਤੇ ਵਰਿੰਦਰ ਵਿੱਕੀ,ਆਮ ਆਦਮੀ ਪਾਰਟੀ ਦੇ ਵਿਸ਼ਾਲ ਕਸ਼ਯਪ,ਰੀਤਾ ,ਸੰਦੀਪ ਕੌਰ (ਨਿਰਵਿਰੋਧ)ਅਜ਼ਾਦ ਉਮੀਦਵਾਰਾਂ ਚ ਚਹਿਲ ਸਿੰਘ ਭੰਗੂ,ਪਰਮਿੰਦਰ ਕੌਰ ਅਤੇ ਹਰਜਿੰਦਰ ਕੌਰ ਸ਼ਾਮਿਲ ਹਨ ।