13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਦੀ ਗਿਣਤੀ ਵਿਰਸਾ ਵਿਹਾਰ ਵਿਚ ਸ਼ੁਰੂ

ਕਪੂਰਥਲਾ, 29 ਮਈ (ਅਮਰਜੀਤ ਕੋਮਲ)- ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਲਈ ਵਿਚ...

Ad Position 21
No active advertisement
ਅਜੀਤ ਡੈਸਕ 29-05-2026

ਕਪੂਰਥਲਾ, 29 ਮਈ (ਅਮਰਜੀਤ ਕੋਮਲ)- ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਲਈ ਵਿਚ ਹੋਈ ਚੋਣਾਂ ਸਬੰਧੀ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਵਿਰਸਾ ਵਿਹਾਰ ਵਿਖੇ ਬਣੇ ਗਿਣਤੀ ਕੇਂਦਰ ਵਿੱਚ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ। ਵੋਟਾਂ ਦੀ ਗਿਣਤੀ ਲਈ 14 ਟੇਬਲ ਬਣਾਏ ਗਏ ਹਨ। ਗਿਣਤੀ ਕੇਂਦਰ ਦੇ ਬਾਹਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਸਵੇਰੇ ਲਗਭਗ 10 ਵਜੇ ਪ੍ਰਾਪਤ ਜਾਣਕਾਰੀ ਅਨੁਸਾਰ 12 ਵਜੇ ਤੱਕ ਹੋਈ ਗਿਣਤੀ ਵਿਚ 14 ਵਾਰਡਾਂ ਵਿਚੋਂ109 ਤੇ ਕਾਂਗਰਸ ਤੇ 2 ਤੇ ਆਪ 1 'ਤੇ ਸ਼ੋ੍ਰਮਣੀ ਅਕਾਲੀ ਦਲ ਅਤੇ ਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ | ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਦੀਪਕ ਸਲਵਾਨ, ਵਾਰਡ 2 ਵਿਚ ਸੁਖਵਿੰਦਰ ਕੌਰ, ਵਾਰਡ 3 ਵਿਚ ਰਾਜਬੀਰ ਸਿੰਘ, ਵਾਰਡ 6 ਵਿਚ ਜੋਤੀ ਧੀਰ, ਵਾਰਡ 7 ਵਿਚ ਕੁਲਜੀਤ ਸਿੰਘ, ਵਾਰਡ 8 ਵਿਚ ਸੋਨਿਕਾ ਅਗਰਵਾਲ, ਵਾਰਡ 10 ਵਿਚ ਜਸਵੀਰ ਕੌਰ, ਵਾਰਡ 11 ਵਿਚ ਬਲਬੀਰ ਸਿੰਘ, ਵਾਰਡ 12 ਵਿਚ ਜਸਵਿੰਦਰ ਕੌਰ ਤੇ 14 ਵਿਚ ਕਾਂਗਰਸ ਉਮੀਦਵਾਰ ਨੇਹ ਅਹੂਜਾ ਜੇਤੂ ਰਹੇ ਜਦਕਿ ਵਾਰਡ 5 ਤੋਂ ਆਪ ਦੇ ਉਮੀਦਵਾਰ ਜਸਜੀਤ ਸਿੰਘ ਤੇ ਵਾਰਡ 13 ਤੋਂ ਭੁੰਪਿਦਰ ਸ਼ਰਮਾ, ਵਾਰਡ 25 ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਅਤੇ ਵਾਰਡ 4 ਤੋਂ ਆਜ਼ਾਦ ਉਮੀਦਵਾਰ ਅਮਨ ਰਾਣੀ ਜੇਤੂ ਰਹੀ ਹੈ। ਹਾਲੇ ਤੱਕ ਬਾਕੀ ਵਾਰਡਾਂ ਦੀ ਗਿਣਤੀ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ 7 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਜੇਤੂ ਅਗਲੀ ਖ਼ਬਰ ਨਗਰ ਕੌਂਸਲ ਧਨੌਲਾ ਵਾਰਡ ਨੰਬਰ 6 ਵਿੱਚੋਂ ਮਨੀਸ਼ ਕੁਮਾਰ, 7 ਵਿੱਚੋਂ ਜਸਵੀਰ ਕੌਰ ਅਤੇ ਵਾਰਡ ਨੰਬਰ 8 ਵਿੱਚੋਂ ਸੁਰਜੀਤ ਸਿ...
Ad Position 24