05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ’ਤੇ ਵਾਪਰੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚੀ

ਮਮਦੋਟ (ਫ਼ਿਰੋਜ਼ਪੁਰ), 6 ਜੂਨ (ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ਤੇ ਪਿੰਡ...

Ad Position 21
No active advertisement
ਅਜੀਤ ਡੈਸਕ 06-06-2026

ਮਮਦੋਟ (ਫ਼ਿਰੋਜ਼ਪੁਰ), 6 ਜੂਨ (ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ਤੇ ਪਿੰਡ ਹੁਸੈਨਸ਼ਾਹ ਵਾਲਾ ਦੇ ਕੋਲ ਅੱਜ ਸਵੇਰੇ 5-40 ਵਜੇ ਸਵਾਰੀਆਂ ਨਾਲ ਭਰੀ ਮਹਿੰਦਰਾਂ ਪਿੱਕਅਪ ਗੱਡੀ ਤੇ ਘੋੜੇ ਟਰਾਲੇ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ ਸੀ, ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ, 3 ਦੀ ਹਾਲਤ ਠੀਕ ਦੱਸੀ ਜਾ ਰਹੀ ਹੈ, ਜਦਕਿ ਜੇਰੇ ਇਲਾਜ 18 ਜਣਿਆਂ ਵਿਚੋਂ 3 ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ।

ਜਲਾਲਾਬਾਦ ਤੋਂ ਬਿਆਸ ਮ੍ਰਿਤਕ ਔਰਤ ਦੇ ਫੁੱਲ ਪਾਉਣ ਜਾ ਰਹੇ 30 ਜਣੇ ਇਕ ਮਹਿੰਦਰਾਂ ਪਿੱਕਅਪ ਗੱਡੀ ਤੇ ਸਵਾਰ ਸਨ ਅਤੇ ਘੋੜੇ ਟਰਾਲੇ ਨਾਲ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋਣ ਕਾਰਨ ਉਪਰਲੀ ਛੱਤ ਤੇ ਬੈਠੀਆਂ ਸਵਾਰੀਆਂ ਉੱਛਲ ਕੇ ਟਰੱਕ ਦਾ ਸਾਹਮਣੇ ਵਾਲਾ ਸ਼ੀਸ਼ਾ ਤੋੜ ਕੇ ਟਰੱਕ ਦੇ ਕੈਬਿਨ ਵਿਚ ਧੱਸ ਗਈਆਂ, ਜਿਨ੍ਹਾਂ ਵਿਚੋਂ ਕੁੱਝ ਲੋਕਾਂ ਦੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਸਾਰੀ ਕਿਰਤੀ ਕਾਮਿਆਂ ਲਈ ਵੱਡੇ ਫ਼ੈਸਲੇ ਲਏ ਗਏ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਚ ਅੱਗ ਲੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜਕੇ ਸੁਆਹ
Ad Position 24