12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਰੁਝੇਵਿਆਂ ਕਾਰਨ ਅੱਜ ਵੀ ਐਸ.ਸੀ. ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰਵਨੀਤ ਸਿੰਘ ਬਿੱਟੂ: ਅਗਲੀ ਤਾਰੀਖ 24 ਜੂਨ

ਸੰਗਰੂਰ/ਚੰਡੀਗੜ੍ਹ, 15 ਜੂਨ ( ਧੀਰਜ ਪਸੋਰੀਆ)- ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਵਾਇਰਲ ਹੋਈ ਵੀਡੀਓ, ਜਿਸ ਵਿਚ ਉਨ੍ਹਾਂ ਵਲੋਂ ਜ਼ਿਲ੍ਹਾ ਸੰਗਰੂਰ ਵਿਖੇ....

Ad Position 21
No active advertisement
ਅਜੀਤ ਡੈਸਕ 15-06-2026

ਸੰਗਰੂਰ/ਚੰਡੀਗੜ੍ਹ,  15 ਜੂਨ ( ਧੀਰਜ ਪਸੋਰੀਆ)- ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਵਾਇਰਲ ਹੋਈ ਵੀਡੀਓ, ਜਿਸ ਵਿਚ ਉਨ੍ਹਾਂ ਵਲੋਂ ਜ਼ਿਲ੍ਹਾ ਸੰਗਰੂਰ ਵਿਖੇ ਅਨੁਸੂਚਿਤ ਜਾਤੀ ਵਰਗ ਲਈ ਅਪਸ਼ਬਦ ਬੋਲੇ ਗਏ ਸਨ, ਨੂੰ ਲੈ ਕੇ ਐਸ.ਸੀ. ਕਮਿਸ਼ਨ ਵਲੋਂ ਤਲਬ ਕੀਤੇ ਜਾਣ ’ਤੇ ਉਹ ਕੁਝ ਰੁਝੇਵਿਆਂ ਦੇ ਚਲਦਿਆਂ ਅੱਜ ਵੀ ਐਸ. ਸੀ. ਕਮਿਸ਼ਨ ਪੰਜਾਬ ਵਿਖੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਵਲੋਂ ਦੋ ਵਕੀਲ ਪੇਸ਼ ਹੋਏ, ਜਿਨ੍ਹਾਂ ਵਲੋਂ ਤਾਰੀਖ ਦੀ ਮੰਗ ਕੀਤੀ ਗਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ 24 ਜੂਨ ਨੂੰ ਮੁੜ ਤਲਬ ਕੀਤਾ ਹੈ। 

ਐਸ. ਸੀ. ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 2004 ਦੀ ਧਾਰਾ 10 ਤਹਿਤ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਗੁਲਜ਼ਾਰ ਸਿੰਘ ਬੋਬੀ ਨੇ ਦੱਸਿਆ ਕਿ 24 ਜੂਨ ਆਖਰੀ ਮੌਕਾ ਹੈ, ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਕਮਿਸ਼ਨ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਮਜੀਠਾ ਮਾਮਲਾ:ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ ਅਗਲੀ ਖ਼ਬਰ ਰਾਸ਼ਟਰਪਤੀ ਟਰੰਪ ਦਾ ਸਮਝੌਤਾ ਸਾਨੂੰ ਬੰਨ੍ਹ ਨਹੀਂ ਸਕਦਾ, ਅਸੀਂ ਅਮਰੀਕਾ ਦੇ ਅਧੀਨ ਨਹੀਂ ਹਾਂ- ਇਜ਼ਰਾਈਲੀ ਰਾਸ਼ਟਰੀ ਸੁਰੱਖਿਆ...
Ad Position 24