08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵਿਅਕਤੀ ਨੇ ਚਲਾਈਆਂ 25 ਗੋਲੀਆਂ, ਨੌਜਵਾਨ ਜ਼ਖ਼ਮੀ

ਜਲੰਧਰ, 17 ਜੂਨ (ਦਵਿੰਦਰ) - ਜਲੰਧਰ ਵਿਚ ਸਵੇਰੇ ਤੜਕੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਸਵੇਰੇ 6 ਵਜੇ ਬਾਬੂ ਲਾਭ ਸਿੰਘ ਨਗਰ ਵਿਚ ਹੋਈ। ਸੂਤਰਾਂ ਅਨੁਸਾਰ....

Ad Position 21
No active advertisement
ਅਜੀਤ ਡੈਸਕ 17-06-2026

ਜਲੰਧਰ, 17 ਜੂਨ (ਦਵਿੰਦਰ)- ਜਲੰਧਰ ਵਿਚ ਸਵੇਰੇ ਤੜਕੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਸਵੇਰੇ 6 ਵਜੇ ਬਾਬੂ ਲਾਭ ਸਿੰਘ ਨਗਰ ਵਿਚ ਹੋਈ। ਸੂਤਰਾਂ ਅਨੁਸਾਰ ਇਹ ਗੋਲੀਬਾਰੀ ਨਿਹੰਗ ਬਾਣੇ ’ਚ ਆਏ ਇਕ ਵਿਅਕਤੀ ਨੇ ਕੀਤੀ ਸੀ। ਨਿਹੰਗ ਬਾਣੇ ’ਚ ਆਏ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹੁਲ ਨਾਮ ਦੇ ਇਕ ਹੋਰ ਵਿਅਕਤੀ 'ਤੇ ਲਗਭਗ 25 ਗੋਲੀਆਂ ਚਲਾਈਆਂ।

ਇਸ ਘਟਨਾ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਘਟਨਾ ਵਿਚ ਰਾਹੁਲ ਨਾਮ ਦਾ ਵਿਅਕਤੀ ਜ਼ਖਮੀ ਹੋ ਗਿਆ। ਨੌਜਵਾਨ ਦੇ ਪੇਟ ਵਿਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਇਹ ਘਟਨਾ ਮਕਸੂਦਾਂ ਮੰਡੀ ਵਿਚ ਇਕ ਨੌਜਵਾਨ ਦੇ ਕਤਲ ਨੂੰ ਲੈ ਕੇ ਹੋਈ ਦੁਸ਼ਮਣੀ ਕਾਰਨ ਅੰਜ਼ਾਮ ਦਿੱਤੀ ਗਈ ਸੀ। ਵਿਅਕਤੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਭੱਜ ਗਏ।

Ad Position 22
No active advertisement
ਪਿਛਲੀ ਖ਼ਬਰ ਬਰਵਾਲਾ ਇੰਡਸਟਰੀਅਲ ਏਰੀਆ 'ਚ ਪੁਲਿਸ-ਬਦਮਾਸ਼ ਮੁਕਾਬਲਾ, ਦੋ ਕਾਬੂ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਅੱਜ ਕਰਨਗੇ ਹੁਸ਼ਿਆਰਪੁਰ ਦਾ ਦੌਰਾ
Ad Position 24