08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਿੰਜੌਰ ਨੇੜੇ ਖਾਈ ਵਿਚ ਪਲਟੀ ਇਨੋਵਾ, 22 ਸਾਲਾ ਲੜਕੀ ਦੀ ਮੌਤ

ਪਿੰਜੌਰ, 17 ਜੂਨ (ਅਲੀ)- ਪਿੰਜੌਰ ਦੇ ਪਿੰਡ ਨੋਲਟਾ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ 22 ਸਾਲਾ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜਦਕਿ ਚਾਲਕ ਸਮੇਤ 7 ਹੋਰ ਵਿਅਕਤੀ....

Ad Position 21
No active advertisement
ਅਜੀਤ ਡੈਸਕ 17-06-2026

ਪਿੰਜੌਰ, 17 ਜੂਨ (ਅਲੀ)-  ਪਿੰਜੌਰ ਦੇ ਪਿੰਡ ਨੋਲਟਾ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ 22 ਸਾਲਾ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜਦਕਿ ਚਾਲਕ ਸਮੇਤ 7 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਤਿੱਖੇ ਮੋੜ 'ਤੇ ਬੇਕਾਬੂ ਹੋ ਕੇ ਡੂੰਘੀ ਖਾਈ ਵਿਚ ਪਲਟ ਗਈ।

ਮ੍ਰਿਤਕਾ ਦੀ ਪਛਾਣ ਊਸ਼ਾ ਵਾਸੀ ਠਾਠਰ ਮਾਂਧਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਨੋਵਾ ਕਾਰ ਵਿਚ ਚਾਲਕ ਸਮੇਤ ਕਈ ਮਹਿਲਾਵਾਂ ਸਵਾਰ ਸਨ, ਜੋ ਪਰਵਾਣੂ ਦੇ ਕਾਮਲੀ ਸਥਿਤ ਇਕ ਸਾਬਣ ਬਣਾਉਣ ਵਾਲੀ ਕੰਪਨੀ ਵਿਚ ਨੌਕਰੀ ਲਈ ਜਾ ਰਹੀਆਂ ਸਨ। ਮ੍ਰਿਤਕਾ ਦੇ ਭਰਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਵਾਹਨ ਨੂੰ ਕਾਫ਼ੀ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸ ਕਾਰਨ ਤਿੱਖੇ ਮੋੜ 'ਤੇ ਗੱਡੀ ਬੇਕਾਬੂ ਹੋ ਕੇ ਖਾਈ ਵਿਚ ਜਾ ਪਲਟੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਕੇ ਸਾਰੇ ਜ਼ਖ਼ਮੀਆਂ ਨੂੰ ਸੈਕਟਰ-6 ਸਿਵਲ ਹਸਪਤਾਲ ਪੰਚਕੂਲਾ ਪਹੁੰਚਾਇਆ।

ਉਨ੍ਹਾਂ ਦੱਸਿਆ ਕਿ ਊਸ਼ਾ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉੱਥੇ ਹੀ ਕਾਰ ਵਿਚ ਸਵਾਰ ਇਕ ਜ਼ਖ਼ਮੀ ਮਹਿਲਾ ਨੇ ਦੱਸਿਆ ਕਿ ਗੱਡੀ ਵਿਚੋਂ ਅਜੀਬ ਆਵਾਜ਼ਾਂ ਆ ਰਹੀਆਂ ਸਨ ਅਤੇ ਚਾਲਕ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਈ ਵਾਰ ਚਾਲਕ ਨੂੰ ਹੌਲੀ ਗੱਡੀ ਚਲਾਉਣ ਲਈ ਵੀ ਕਿਹਾ ਸੀ।

ਦੂਜੇ ਪਾਸੇ ਗੰਭੀਰ ਰੂਪ ਵਿਚ ਜ਼ਖ਼ਮੀ ਇਨੋਵਾ ਚਾਲਕ ਹੇਮੰਤ ਨੇ ਦਾਅਵਾ ਕੀਤਾ ਕਿ ਗੱਡੀ ਦੇ ਬ੍ਰੇਕ ਫੇਲ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਮਾਮਲਾ ਗਾਇਕ ਏ.ਪੀ. ਢਿੱਲੋਂ ਦੇ ਘਰ ’ਤੇ ਗੋਲੀਬਾਰੀ ਦਾ: ਸ਼ੂਟਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ ਅਗਲੀ ਖ਼ਬਰ ਬਰਵਾਲਾ ਇੰਡਸਟਰੀਅਲ ਏਰੀਆ 'ਚ ਪੁਲਿਸ-ਬਦਮਾਸ਼ ਮੁਕਾਬਲਾ, ਦੋ ਕਾਬੂ
Ad Position 24