08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮਾਈਸਰਖਾਨਾ ਵਿਖੇ ਲੱਗ ਰਹੀ ਸੀਮੇਂਟ ਫੈਕਟਰੀ ਦਾ ਵਿਰੋਧ

ਮੌੜ ਮੰਡੀ,(ਮਾਨਸਾ) 17 ਜੂਨ (ਗੁਰਜੀਤ ਸਿੰਘ ਕਮਾਲੂ)- ਪਿੰਡ ਮਾਈਸਰਖਾਨਾ ਵਿਖੇ ਲੱਗ ਰਹੀ ਸੀਮੇਂਟ ਫੈਕਟਰੀ ਦਾ ਪਿੰਡ ਮਾਈਸਰਖਾਨਾ, ਭਾਈ ਬਖਤੌਰ, ਯਾਤਰੀ ਆਦਿ ਪਿੰਡਾਂ ਦੇ ਲੋਕਾਂ ਵਲੋਂ ਵਿਰੋਧ ਕੀਤਾ....

Ad Position 21
No active advertisement
ਅਜੀਤ ਡੈਸਕ 17-06-2026

ਮੌੜ ਮੰਡੀ, (ਮਾਨਸਾ) 17 ਜੂਨ (ਗੁਰਜੀਤ ਸਿੰਘ ਕਮਾਲੂ)- ਪਿੰਡ ਮਾਈਸਰਖਾਨਾ ਵਿਖੇ ਲੱਗ ਰਹੀ ਸੀਮੇਂਟ ਫੈਕਟਰੀ ਦਾ ਪਿੰਡ ਮਾਈਸਰਖਾਨਾ, ਭਾਈ ਬਖਤੌਰ, ਯਾਤਰੀ ਆਦਿ ਪਿੰਡਾਂ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫੈਕਟਰੀ ਦੇ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਫੈਕਟਰੀ ਦੇ ਸੰਬੰਧ ਵਿਚ ਲੋਕਾਂ ਨਾਲ ਸੰਵਾਦ ਕਰਨ ਲਈ ਪਹੁੰਚੇ ਤਾਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ,ਤਲਵੰਡੀ ਅਕਲੀਆਂ ਸੰਘਰਸ਼ ਕਮੇਟੀ, ਲੱਖਾ ਸਿਧਾਣਾ, ਅਮਿਤੋਜ਼ ਮਾਨ ਸਮੇਤ ਲੋਕ ਪੱਖੀ ਜਥੇਬੰਦੀਆਂ ਦੇ ਸੈਕੜੇ ਕਾਰਕੁੰਨਾ ਨੇ ਫੈਕਟਰੀ ਦੇ ਅਧਿਕਾਰੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਤਿੱਖੇ ਸਵਾਲ ਕੀਤੇ, ਜਿੰਨ੍ਹਾਂ ਦਾ ਅਧਿਕਾਰੀ ਕੋਈ ਠੋਸ ਜਵਾਬ ਦੇਣ ਵਿਚ ਸਫ਼ਲ ਨਹੀਂ ਹੋਏ। ਇਸ ਤੋਂ ਪਹਿਲਾਂ ਫੈਕਟਰੀ ਵਾਲੀ ਜਗ੍ਹਾ ’ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਨੂੰ ਤੋੜ ਕੇ ਲੋਕ ਫੈਕਟਰੀ ਵਾਲੀ ਜਗ੍ਹਾ ਤੱਕ ਪਹੁੰਚ ਗਏ। ਲੋਕ ਪੱਖੀ ਆਗੂਆਂ ਨੇ ਕਿਹਾ ਕਿ ਇਹ ਫੈਕਟਰੀ ਮਾਪਦੰਡ ਪੂਰੇ ਨਹੀਂ ਕਰਦੀ, ਇਸ ਲਈ ਇਹ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਦੋ ਧਿਰਾਂ ਦੇ ਝਗੜੇ ਦਰਮਿਆਨ ਚੱਲੇ ਇਟਾਂ ਰੋੜੇ ਅਤੇ ਗੋਲੀ ਅਗਲੀ ਖ਼ਬਰ ਸਰਕਾਰੀ ਪੈਸੇ ਗਬਨ ਕਰਨ ਦੇ ਦੋਸ਼ਾਂ ਹੇਠ ਪੰਚਾਇਤ ਸੈਕਟਰੀ ’ਤੇ 10 ਸਾਲਾਂ ਬਾਅਦ ਮਾਮਲਾ ਦਰਜ
Ad Position 24