07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹੜਤਾਲ ਕਾਰਨ ਲਹਿਰਾ ਮੁਹੱਬਤ ਤਾਪ ਘਰ ਦੇ ਇਕ ਯੂਨਿਟ ਦਾ ਬਿਜਲੀ ਉਤਪਾਦਨ ਠੱਪ

ਲਹਿਰਾ ਮੁਹੱਬਤ (ਬਠਿੰਡਾ), 17 ਜੂਨ (ਸੁਖਪਾਲ ਸਿੰਘ ਸੁੱਖੀ) - ਸੂਬੇ ਦੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਕਾਰਨ ਗੁਰੂ ਹਰਿਗੋਬਿੰਦ...

Ad Position 21
No active advertisement
ਅਜੀਤ ਡੈਸਕ 17-06-2026

ਲਹਿਰਾ ਮੁਹੱਬਤ (ਬਠਿੰਡਾ), 17 ਜੂਨ (ਸੁਖਪਾਲ ਸਿੰਘ ਸੁੱਖੀ) - ਸੂਬੇ ਦੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਕਾਰਨ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ 210 ਮੈਗਾਵਾਟ ਦੇ ਇੱਕ ਯੂਨਿਟ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ ਤੇ ਕੋਲ ਪਲਾਂਟ ਲਹਿਰਾ ਮੁਹੱਬਤ ’ਚ 15 ਜੂਨ ਤੋਂ ਕੋਲੇ ਦੇ ਭਰੇ ਰੇਲਵੇ ਰੈਕ ਖਾਲੀ ਨਾ ਹੋਣ ਕਾਰਨ ਪਾਵਰਕਾਮ ਨੂੰ ਕਰੀਬ 1.50 ਲੱਖ ਜ਼ੁਰਮਾਨਾ ਪੈਣ ਦਾ ਪਤਾ ਲੱਗਾ ਹੈ।ਇਸ ਸਮੇਂ ਰੋਪੜ ਥਰਮਲ ਦੇ 3 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ ਤੇ ਇਕ ਯੂਨਿਟ ਬੋਆਇਲਰ ਲੀਕੇਜ਼ ਕਾਰਨ ਬੰਦ ਸੀ।ਪਤਾ ਲੱਗਾ ਹੈ ਕਿ ਇਸ ਨੂੰ ਠੀਕ ਕਰਨ ਮਗਰੋਂ ਠੇਕਾ ਮੁਲਾਜ਼ਮਾਂ ਦੀ ਕਮੀ ਕਾਰਨ ਮੁੜ ਚਾਲੂ ਨਹੀਂ ਕੀਤਾ ਜਾ ਸਕਿਆ ਤੇ ਗੋਇਦਵਾਲ ਥਰਮਲ ਦਾ ਇਕ ਯੂਨਿਟ ਉਤਪਾਦਨ ਕਰ ਰਿਹਾ ਹੈ ਤੇ ਇਕ ਯੂਨਿਟ ਬੰਦ ਹੈ।ਪੈਡੀ ਸੀਜ਼ਨ ਤੇ ਗਰਮੀ ਕਾਰਨ ਅੱਜ ਸੂਬੇ ’ਚ ਬਿਜਲੀ ਦੀ ਮੰਗ 15717.84 ਮੈਗਾਵਾਟ ਨੂੰ ਪੂਰਾ ਕਰਨ ਲਈ ਜਿਥੇ ਪਾਵਰਕਾਮ ਦੇ ਆਪਣੇ 3 ਤੇ 2 ਨਿੱਜੀ ਤਾਪ ਘਰਾਂ ਤੋਂ ਇਲਾਵਾ ਪਣ-ਬਿਜਲੀ ਘਰਾਂ ਨਵਿਆਉਣ ਤੇ ਨਾ ਨਵਿਆਉਣਯੋਗ ਸਰੋਤਾਂ ਤੋਂ 5117 ਮੈਗਾਵਾਟ ਬਿਜਲੀ ਉਤਪਾਦਨ ਸੀ।ਉਥੇ ਬਾਹਰੋਂ 10000 ਹਜ਼ਾਰ ਮੈਗਾਵਾਟ ਤੋਂ ਵਧੇਰੇ ਬਿਜਲੀ ਪ੍ਰਾਪਤ ਕਰਕੇ ਡੰਗ ਟਪਾਇਆ ਜਾ ਰਿਹਾ ਹੈ।ਇਸ ਸੰਬੰਧੀਂ ਪੁਖਤਾ ਜਾਣਕਾਰੀ ਦੇਣ ਤੋਂ ਪਾਵਰਕਾਮ ਦੀ ਮੈਨਜਮੈਂਟ ਭੱਜਣ ਲੱਗੀ ਹੈ।ਕੋਈ ਜ਼ਿੰਮੇਵਾਰ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਪਤੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ 102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚੋਂ ਪ੍ਰਧਾਨਗੀ ਲਈ 11 ਅਹੁਦੇ ਹੋਣਗੇ ਰਾਖਵੇਂ
Ad Position 24