06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ, ਇਕ ਦੀ ਮੌਤ

ਦਿੜ੍ਹਬਾ ਮੰਡੀ, (ਬਰਨਾਲਾ),18 ਜੁਲਾਈ (ਜਸਵੀਰ ਸਿੰਘ ਔਜਲਾ)- ਪਿਛਲੇ ਸਮੇਂ ਤੋਂ ਚੱਲ ਰਹੇ ਜ਼ਮੀਨ ਤਕਰਾਰ ਨੂੰ ਲੈ ਦਿੜ੍ਹਬਾ ਦੇ ਪਿੰਡ ਕਮਾਲਪੁਰ ਦੇ ਵਿਚ ਚੱਲੀਆਂ ਗੋਲੀਆਂ...

Ad Position 21
No active advertisement
ਅਜੀਤ ਡੈਸਕ 18-06-2026

ਦਿੜ੍ਹਬਾ ਮੰਡੀ, (ਬਰਨਾਲਾ),18 ਜੁਲਾਈ (ਜਸਵੀਰ ਸਿੰਘ ਔਜਲਾ)- ਪਿਛਲੇ ਸਮੇਂ ਤੋਂ ਚੱਲ ਰਹੇ ਜ਼ਮੀਨ ਤਕਰਾਰ ਨੂੰ ਲੈ ਦਿੜ੍ਹਬਾ ਦੇ ਪਿੰਡ ਕਮਾਲਪੁਰ ਦੇ ਵਿਚ ਚੱਲੀਆਂ ਗੋਲੀਆਂ, ਜਿਸ ਵਿਚ ਇਕ ਧਿਰ ਨਾਲ ਆਏ ਨੌਜਵਾਨ ਦੀ ਮੌਤ ਹੋ ਗਈ ।ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐਸ. ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਦੇ ਅਧੀਨ ਆਉਂਦੇ ਪਿੰਡ ਕਮਾਲਪੁਰ ਵਿਚ ਇਕ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋਈ ਹੈ, ਜਿਸ ਵਿਚ ਇਕ ਧਿਰ ਰਾਜ ਸਿੰਘ ਦੀ ਹੈ ਤੇ ਦੂਸਰੀ ਧਿਰ ਕੁਲਦੀਪ ਸਿੰਘ ਹੈ ਤੇ ਦੋਨਾਂ ਧਿਰਾਂ ਦੀ ਆਪਸੀ ਬਹਿਸ ’ਤੋਂ ਬਾਅਦ ਗੋਲੀ ਚੱਲ ਗਈ,  ਜਿਸ ਵਿਚ ਰਾਜ ਸਿੰਘ ਦੀ ਧਿਰ ਵਲੋਂ ਚੱਲੀ ਗੋਲ਼ੀ ਕਾਰਨ ਰੋਹਿਤ ਕੁਮਾਰ (32) ਵਾਸੀ ਪਟਿਆਲਾ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਲਛਮਣ ਸਿੰਘ ਘਨੋੜ ਜੱਟਾਂ ਤੇ ਵਿਵੇਕ ਵਾਸੀ ਸਮਾਣਾ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿਹਾ ਕਿ ਮ੍ਰਿਤਕ ਵਿਅਕਤੀ ਆਪਣੇ ਜਾਣ ਪਹਿਚਾਣ ਵਾਲੇ ਨਾਲ ਜ਼ਮੀਨ ਦੇ ਮਾਮਲੇ ਵਿਚ ਆਇਆ ਸੀ। ਮੌਕੇ ’ਤੇ ਹੋਈ ਗੋਲੀਬਾਰੀ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ । ਉਨ੍ਹਾਂ ਕਿਹਾ ਕਿਹਾ ਕਿ ਰਾਜ ਸਿੰਘ ਨਾਲ ਤਿੰਨ ਹੋਰ ਅਣ-ਪਛਾਤੇ ਵਿਅਕਤੀਆਂ ਬਾਰੇ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਪਾਰਟੀ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ।

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ ਅਗਲੀ ਖ਼ਬਰ ਦੇਸ਼ ਵਿਦੇਸ਼ ਵਿਚ ਅੱਜ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ
Ad Position 24