26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵੈਨਕੂਵਰ ਦੇ ਕਾਰੋਬਾਰੀਆਂ ਦੀ ਚਾਂਦੀ: ਸੈਲਾਨੀਆਂ ਦੀ ਖਰੀਦਦਾਰੀ ਨੇ ਕਰਵਾਈ 'ਬੱਲੇ-ਬੱਲੇ' !

ਵੈਨਕੂਵਰ, 22 ਜੂਨ (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ 2026 ਦੇ ਮੈਚਾਂ ਨੇ ਵੈਨਕੂਵਰ ਦੇ ਕਾਰੋਬਾਰੀਆਂ ਦੀ 'ਬੱਲੇ-ਬੱਲੇ' ਕਰਵਾ ਛੱਡੀ ਹੈ।ਸ਼ਹਿਰ ਵਿਚ ਹਜ਼ਾਰਾਂ ਫੁੱਟਬਾਲ ਪ੍ਰੇਮੀਆਂ...

Ad Position 21
No active advertisement
ਅਜੀਤ ਡੈਸਕ 24-06-2026

ਵੈਨਕੂਵਰ, 22 ਜੂਨ (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ 2026 ਦੇ ਮੈਚਾਂ ਨੇ ਵੈਨਕੂਵਰ ਦੇ ਕਾਰੋਬਾਰੀਆਂ ਦੀ 'ਬੱਲੇ-ਬੱਲੇ' ਕਰਵਾ ਛੱਡੀ ਹੈ।ਸ਼ਹਿਰ ਵਿਚ ਹਜ਼ਾਰਾਂ ਫੁੱਟਬਾਲ ਪ੍ਰੇਮੀਆਂ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ ਸੈਲਾਨੀਆਂ ਦੇ ਪਹੁੰਚਣ ਕਾਰਨ ਹੋਟਲਾਂ, ਬਾਰਾਂ, ਰੈਸਟੋਰੈਂਟਾਂ, ਕੈਫ਼ਿਆਂ ਅਤੇ ਪ੍ਰਚੂਨ ਦੀਆਂ ਦੁਕਾਨਾਂ ਵਿਚ ਰਿਕਾਰਡ ਵਿਕਰੀ ਦਰਜ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀ.ਸੀ. ਪਲੇਸ ਸਟੇਡੀਅਮ ਅਤੇ ਫੈਨ ਜ਼ੋਨਾਂ ਦੇ ਆਲੇ-ਦੁਆਲੇ ਸਥਿਤ ਕਈ ਕਾਰੋਬਾਰੀਆਂ ਨੇ ਦੱਸਿਆ ਕਿ ਮੈਚਾਂ ਵਾਲੇ ਦਿਨ ਗਾਹਕਾਂ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋਇਆ ਹੈ। ਕੁਝ ਬਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿਰਫ਼ ਇਕ ਘੰਟੇ ਵਿਚ ਹੀ ਆਮ ਤੌਰ ’ਤੇ ਇਕ ਹਫ਼ਤੇ ਦੌਰਾਨ ਹੋਣ ਵਾਲੀ ਬੀਅਰ ਦੀ ਵਿਕਰੀ ਦੇ ਬਰਾਬਰ ਕਾਰੋਬਾਰ ਕਰ ਲਿਆ।

ਵਪਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਦੇਸ਼ਾਂ ਤੋਂ ਆਏ ਸੈਲਾਨੀ ਸਥਾਨਕ ਭੋਜਨ, ਯਾਦਗਾਰੀ ਚੀਜ਼ਾਂ ਅਤੇ ਹੋਰ ਸਮਾਨ ਦੀ ਖਰੀਦਦਾਰੀ ਵੀ ਕਰ ਰਹੇ ਹਨ, ਜਿਸ ਨਾਲ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਵੀ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ।

ਹਾਲਾਂਕਿ ਕੁਝ ਕਾਰੋਬਾਰੀਆਂ ਨੇ ਇਹ ਵੀ ਕਿਹਾ ਕਿ ਜਿਹੜੇ ਇਲਾਕੇ ਸਟੇਡੀਅਮ ਅਤੇ ਮੁੱਖ ਸਮਾਗਮਾਂ ਤੋਂ ਦੂਰ ਹਨ, ਉੱਥੇ ਗਾਹਕਾਂ ਦੀ ਗਿਣਤੀ ਉਮੀਦ ਤੋਂ ਘੱਟ ਰਹੀ ਹੈ।

ਸੈਰ-ਸਪਾਟਾ ਅਤੇ ਵਪਾਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਦੇ ਬਾਕੀ ਮੈਚਾਂ ਦੌਰਾਨ ਵੀ ਵੈਨਕੂਵਰ ਦੀ ਸਥਾਨਕ ਅਰਥਵਿਵਸਥਾ ਨੂੰ ਇਸੇ ਤਰ੍ਹਾਂ ਵੱਡਾ ਲਾਭ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਨਾਲ ਬਹੁ-ਗਿਣਤੀ ਟੈਕਸੀ ਚਾਲਕ ਵੀ ਆਮ ਨਾਲੋਂ ਕਈ ਗੁਣਾ ਵੱਧ ਸਵਾਰੀਆਂ ਮਿਲਣ ਨਾਲ ਖੁਸ਼ ਨਜ਼ਰ ਆ ਰਹੇ ਹਨ

Ad Position 22
No active advertisement
ਪਿਛਲੀ ਖ਼ਬਰ ‘ਆਪ’ ਵਲੋਂ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਹੁਸ਼ਿਆਰਪੁਰ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਏਅਰ ਇੰਡੀਆ ਦੀ ਉਡਾਣ ਪਾਕਿਸਤਾਨੀ ਹਵਾਈ ਖੇਤਰ ਵਿਚ ਪਹੁੰਚੀ, ਮੁੜ ਆਈ ਵਾਪਸ
Ad Position 24