24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝੜਪ

ਮਮਦੋਟ , 24 ਜੂਨ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਵਿਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਪਿਛਲੇ ਮਹੀਨੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ....

Ad Position 21
No active advertisement
ਅਜੀਤ ਡੈਸਕ 24-06-2026

ਮਮਦੋਟ , 24 ਜੂਨ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਵਿਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਪਿਛਲੇ ਮਹੀਨੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਆਡੀਓ ਕਲਿੱਪ ਵਿਚ ਲਏ ਗਏ ਨਾਂਵਾਂ ਵਾਲੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ । ਉਸ ਦਿਨ ਤੋਂ ਹੀ ਵਿਵਾਦਿਤ ਦੁਕਾਨਾਂ ਅੱਗੇ ਮ੍ਰਿਤਕ ਦੇ ਪਰਿਵਾਰ ਵਲੋਂ ਧਰਨਾ ਸ਼ੁਰੂ ਕੀਤਾ ਕੀਤਾ ਹੋਇਆ ਸੀ । ਅੱਜ ਦੁਕਾਨਦਾਰਾਂ ਦੀ ਧਿਰ ਵਲੋਂ ਦੁਕਾਨਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ , ਜਿਸ ਦੌਰਾਨ ਚੱਲੇ ਇੱਟਾਂ ਰੋੜੇ ਤੇ ਡਾਂਗਾਂ ਸੋਟਿਆਂ ਨਾਲ ਕਈ ਵਿਅਕਤੀ ਜ਼ਖ਼ਮੀ ਹੋ ਗਏ । ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਸਥਿਤੀ ਨੂੰ ਕਾਬੂ ਕੀਤਾ ਗਿਆ । ਹੁਣ ਦੋਵਾਂ ਧਿਰਾਂ ਵਲੋਂ ਆਹਮੋ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ ਤੇ ਵੱਡੀ ਗਿਣਤੀ ਵਿਚ ਪੁਲਿਸ ਵੀ ਤਾਇਨਾਤ ਹੈ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ।

Ad Position 22
No active advertisement
ਪਿਛਲੀ ਖ਼ਬਰ ਮੋਟਰਸਾਇਕਲਾਂ ਦੀ ਸਿੱਧੀ ਟੱਕਰ ’ਚ ਇਕ ਨੌਜਵਾਨ ਦੀ ਮੌਤ,ਦੂਜਾ ਗੰਭੀਰ ਜ਼ਖਮੀ ਅਗਲੀ ਖ਼ਬਰ ਐਸ. ਸੀ. ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਸਿੰਘ ਬਿੱਟੂ
Ad Position 24