16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰੇ ਕਣਕ ਦੇ ਗੁਦਾਮ ਚੋਂ 400 ਤੋੜਾ ਕਣਕ ਅਤੇ ਟਰੱਕ ਲੈ ਫਰਾਰ

ਜਨਾਲਾ (ਅੰਮ੍ਰਿਤਸਰ), 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਪੰਜਗਰਾਈ ਨਿੱਝਰਾਂ ਵਿਖੇ ਬਣੇ ਕਣਕ ਦੇ ਗੋਦਾਮਾਂ ਵਿਚ ਦੇਰ ਰਾਤ ਇਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਕਰੀਬ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਅਜਨਾਲਾ (ਅੰਮ੍ਰਿਤਸਰ), 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਪੰਜਗਰਾਈ ਨਿੱਝਰਾਂ ਵਿਖੇ ਬਣੇ ਕਣਕ ਦੇ ਗੋਦਾਮਾਂ ਵਿਚ ਦੇਰ ਰਾਤ ਇਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਕਰੀਬ 15 ਹਥਿਆਰਬੰਦ ਲੁਟੇਰੇ ਕਣਕ ਦੇ ਗੁਦਾਮ ਵਿਚ ਦਾਖ਼ਲ ਹੋ ਕੇ ਚੌਂਕੀਦਾਰਾਂ ਨੂੰ ਹਥਿਆਰਾਂ ਦੀ ਨੌਕ ਤੇ ਬੰਧਕ ਬਣਾਉਣ ਉਪਰੰਤ ਡਾਕਾ ਮਾਰ ਕੇ 400 ਤੋੜਾ ਕਣਕ ਅਤੇ ਇਕ ਟਰੱਕ ਲੈ ਕੇ ਫਰਾਰ ਹੋ ਗਏ। ਇੰਸਪੈਕਟਰ ਸੁਮੀਤ ਪ੍ਰਭਾਕਰ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਚੌਂਕੀਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਗੁਦਾਮ ਵਿਚੋਂ ਡਾਕਾ ਮਾਰ ਕੇ ਕਰੀਬ 400 ਤੋੜਾ ਕਣਕ ਅਤੇ ਇਕ ਟਰੱਕ ਆਪਣੇ ਨਾਲ ਲੈ ਗਏ। ਇੰਨਾ ਹੀ ਨਹੀਂ, ਜਾਂਦੇ ਸਮੇਂ ਲੁਟੇਰੇ ਗੁਦਾਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆ.ਰ ਵੀ ਨਾਲ ਲੈ ਗਏ ਤਾਂ ਜੋ ਕੋਈ ਸਬੂਤ ਹੱਥ ਨਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਥਾਣਾ ਅਜਨਾਲਾ ਦੀ ਪੁਲਿਸ ਨੂੰ ਲਿਖਤੀ ਤੌਰ 'ਤੇ ਸੂਚਿਤ ਕਰ ਦਿੱਤਾ ਗਿਆ ਹੈ । ਇਸ ਦੌਰਾਨ ਟਰੱਕ ਯੂਨੀਅਨ ਅਜਨਾਲਾ ਦੇ ਪ੍ਰਧਾਨ ਸੁਖਦੇਵ ਸਿੰਘ ਵੇਹਰੂ ਅਤੇ ਟਰਾਂਸਪੋਰਟਰ ਕਾਕੇ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਕ ਇਥੇ ਹੀ ਖੜਾ ਰਹਿੰਦਾ ਸੀ ਤੇ ਬੀਤੀ ਰਾਤ ਲੁਟੇਰੇ 400 ਤੋੜੇ ਕਣਕ ਸਮੇਤ ਉਨ੍ਹਾਂ ਦਾ ਟਰੱਕ ਵੀ ਲੈ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਗੁਦਾਮਾਂ ਵਿਚੋਂ ਡਾਕੇ ਦੀ ਇਸ ਘਟਨਾ ਤੋਂ ਬਾਅਦ ਅਜਨਾਲਾ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ। ਜਾਂਚ ਅਧਿਕਾਰੀ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ' ਅਗਲੀ ਖ਼ਬਰ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਮਜ਼ਬੂਤ ਆਵਾਜ਼ ਬਣੀ ਹੈ - ਕੰਵਰਪ੍ਰਤਾਪ ਅਜਨਾਲਾ
Ad Position 24