ਨਵੀਂ ਦਿੱਲੀ, 28 ਜੂਨ - ਮਨ ਕੀ ਬਾਤ ਦੇ 135ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪੱਛਮੀ ਏਸ਼ੀਆ ਵਿਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ, ਮੈਂ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ 'ਤੇ ਅਪੀਲ ਕੀਤੀ ਸੀ। ਮੈਂ ਲੋਕਾਂ ਨੂੰ ਕਿਹਾ ਸੀ ਕਿ ਉਹ ਕੁਝ ਸਮੇਂ ਲਈ, ਜਿਥੋਂ ਤੱਕ ਹੋ ਸਕੇ ਸੋਨਾ ਖ਼ਰੀਦਣ ਤੋਂ ਬਚਣ। ਮੈਂ ਦੇਸ਼ ਦੇ ਹਰ ਨਾਗਰਿਕ ਦਾ ਧੰਨਵਾਦੀ ਹਾਂ; ਉਨ੍ਹਾਂ ਨੇ ਨਾ ਸਿਰਫ਼ ਮੇਰੀ ਅਪੀਲ ਦਾ ਸਮਰਥਨ ਕੀਤਾ ਹੈ, ਸਗੋਂ ਉਹ ਹਰ ਤਰ੍ਹਾਂ ਨਾਲ ਸਰਗਰਮੀ ਨਾਲ ਸਹਿਯੋਗ ਵੀ ਕਰ ਰਹੇ ਹਨ। ਬਹੁਤ ਸਾਰੇ ਪਰਿਵਾਰਾਂ ਨੇ ਸੰਦੇਸ਼ਾਂ ਰਾਹੀਂ ਮੇਰੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਹਨ। ਲੋਕਾਂ ਨੇ ਕਾਰਪੂਲਿੰਗ ਸੰਬੰਧੀ ਵੀ ਬਹੁਤ ਸਾਰੇ ਅਨੁਭਵ ਸਾਂਝੇ ਕੀਤੇ ਹਨ। ਜੋ ਲੋਕ ਹਰ ਰੋਜ਼ ਆਪਣੇ ਵਾਹਨਾਂ ਵਿਚ ਇਕੋ ਦਿਸ਼ਾ ਵਿਚ ਯਾਤਰਾ ਕਰਦੇ ਸਨ, ਹੁਣ ਇਕੱਠੇ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਹੈ..."।
ਉਨ੍ਹਾਂ ਕਿਹਾ, "ਬਹੁਤ ਸਾਰੇ ਪਰਿਵਾਰਾਂ ਨੇ ਮੇਰੇ ਨਾਲ ਆਪਣੇ ਅਨੁਭਵ ਸੁਨੇਹਿਆਂ ਰਾਹੀਂ ਸਾਂਝੇ ਕੀਤੇ ਹਨ। ਬਹੁਤ ਸਾਰੇ ਪਰਿਵਾਰਾਂ ਨੇ ਇਸ ਵਾਰ ਆਪਣੇ ਘਰਾਂ ਵਿਚ ਵਿਆਹਾਂ ਲਈ ਸੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਹੈ; ਜੇਕਰ ਲੋੜ ਪਈ, ਤਾਂ ਉਹ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾਉਣਗੇ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਤਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਵਾਰ ਆਪਣੀ ਵਿਦੇਸ਼ ਯਾਤਰਾ ਕਿਵੇਂ ਮੁਲਤਵੀ ਕਰ ਦਿੱਤੀ ਹੈ..."।
ਤਾਜ਼ਾ ਖ਼ਬਰਾਂ
Free
ਸੋਨਾ ਖ਼ਰੀਦਣ ਤੋਂ ਬਚਣ ਦੀ ਮੇਰੀ ਅਪੀਲ ਦੇ ਸਮਰਥਨ ਲਈ ਦੇਸ਼ ਦੇ ਹਰ ਨਾਗਰਿਕ ਦਾ ਧੰਨਵਾਦ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 28 ਜੂਨ - ਮਨ ਕੀ ਬਾਤ ਦੇ 135ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪੱਛਮੀ ਏਸ਼ੀਆ ਵਿਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ, ਮੈਂ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ 'ਤੇ ਅਪੀਲ ਕੀਤੀ...
ਅਜੀਤ ਡੈਸਕ
28-06-2026