16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਈਰਾਨ ਵਲੋਂ 8 ਅਮਰੀਕੀ ਫੌਜੀ ਠਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ

ਤਹਿਰਾਨ, 28 ਜੂਨ - ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਦਾਅਵਾ ਕੀਤਾ ਕਿ ਉਸਨੇ ਕੁਵੈਤ ਅਤੇ ਬਹਿਰੀਨ ਵਿਚ ਇਕ ਸਾਂਝੇ ਮਿਜ਼ਾਈਲ ਅਤੇ ਡਰੋਨ ਕਾਰਵਾਈ ਵਿਚ ਅੱਠ ਅਮਰੀਕੀ ਫੌਜੀ ਠਿਕਾਣਿਆਂ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਤਹਿਰਾਨ, 28 ਜੂਨ - ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਦਾਅਵਾ ਕੀਤਾ ਕਿ ਉਸਨੇ ਕੁਵੈਤ ਅਤੇ ਬਹਿਰੀਨ ਵਿਚ ਇਕ ਸਾਂਝੇ ਮਿਜ਼ਾਈਲ ਅਤੇ ਡਰੋਨ ਕਾਰਵਾਈ ਵਿਚ ਅੱਠ ਅਮਰੀਕੀ ਫੌਜੀ ਠਿਕਾਣਿਆਂ ਨੂੰ ਨੂੰ ਤਬਾਹ ਕਰ ਦਿੱਤਾ ਹੈ, ਅਤੇ ਇਨ੍ਹਾਂ ਹਮਲਿਆਂ ਨੂੰ ਈਰਾਨੀ ਟੀਚਿਆਂ 'ਤੇ ਅਮਰੀਕੀ ਫੌਜੀ ਹਮਲਿਆਂ ਦੀ ਦੂਜੀ ਲਹਿਰ ਦਾ ਬਦਲਾ ਦੱਸਿਆ ਹੈ।
ਈਰਾਨੀ ਸਰਕਾਰੀ ਮੀਡੀਆ, ਇਸਲਾਮਿਕ ਰੀਪਬਲਿਕ ਆਫ ਈਰਾਨ ਬ੍ਰੌਡਕਾਸਟਿੰਗ (ਆਈਆਰਆਈਬੀ) ਦੁਆਰਾ ਜਾਰੀ ਇਕ ਬਿਆਨ ਵਿਚ, ਆਈਆਰਜੀਸੀ ਦੇ ਲੋਕ ਸੰਪਰਕ ਵਿਭਾਗ ਨੇ ਕਿਹਾ ਕਿ ਉਸਦੀਆਂ ਜਲ ਸੈਨਾ ਅਤੇ ਏਰੋਸਪੇਸ ਬਲਾਂ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 2:00 ਵਜੇ ਤੋਂ 3:00 ਵਜੇ ਦੇ ਵਿਚਕਾਰ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਦਾਗੇ, ਕੁਵੈਤ ਵਿੱਚ ਅਲੀ ਅਲ ਸਲੇਮ ਏਅਰ ਬੇਸ ਅਤੇ ਬਹਿਰੀਨ ਵਿਚ ਪੋਰਟ ਸਲਮਾਨ ਵਿਖੇ ਅਮਰੀਕੀ ਪੰਜਵੇਂ ਫਲੀਟ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ।ਆਈਆਰਜੀਸੀ ਨੇ ਕਿਹਾ ਕਿ ਇਹ ਕਾਰਵਾਈ ਹਾਲ ਹੀ ਵਿੱਚ ਅਮਰੀਕੀ ਹਮਲੇ ਵਜੋਂ ਦੱਸੇ ਗਏ ਇੱਕ "ਨਿਰਣਾਇਕ ਜਵਾਬ" ਸੀ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਖੇਤਾਂ ਵਾਲੀ ਬਿਜਲੀ ਨਾ ਮਿਲਣ ਕਰਕੇ ਨੈਸ਼ਨਲ ਹਾਈਵੇ ਜਾਮ ਕਰ ਨਾਅਰੇਬਾਜ਼ੀ ਅਗਲੀ ਖ਼ਬਰ ਸਾਡੇ ਸਾਰੇ ਮੰਤਰੀ ਤੇ ਵਿਧਾਇਕ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ - ਮੁੱਖ ਮੰਤਰੀ ਭਗਵੰਤ ਮਾਨ
Ad Position 24