16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਦੋ ਦਿਨਾਂ ਵਿਚ ਹੀ ਉਖੜੀ 92 ਲੱਖ ਦੀ ਸੜਕ, ਕੌਂਸਲਰ ਕਮਲ ਅਰੋੜਾ ਨੇ ਹੱਥਾਂ ਨਾਲ ਪੁੱਟ ਕੇ ਖੋਲ੍ਹੀ ਨਿਰਮਾਣ ਦੀ ਪੋਲ

ਲੁਧਿਆਣਾ, 28 ਜੂਨ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਵਾਰਡ ਨੰਬਰ 20 ਵਿਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਲੁਧਿਆਣਾ, 28 ਜੂਨ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਵਾਰਡ ਨੰਬਰ 20 ਵਿਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਅਕਾਲੀ ਦਲ ਦੇ ਕੌਂਸਲਰ ਕਮਲ ਅਰੋੜਾ ਨੇ ਦੋ ਦਿਨ ਪਹਿਲਾਂ ਬਣੀ ਸੜਕ ਨੂੰ ਆਪਣੇ ਹੱਥਾਂ ਨਾਲ ਪੁੱਟ ਕੇ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕੌਂਸਲਰ ਕਮਲ ਅਰੋੜਾ ਦਾ ਦਾਅਵਾ ਹੈ ਕਿ ਗੁਰੂ ਨਾਨਕ ਨਗਰ, ਮਹਾਜਨ ਵਿਹਾਰ ਅਤੇ ਸੁਖਦੇਵ ਨਗਰ ਨੂੰ ਜੋੜਨ ਵਾਲੀ 27 ਫੁੱਟ ਚੌੜੀ ਸੜਕ ਲਈ ਕਰੀਬ 92 ਲੱਖ ਰੁਪਏ ਦਾ ਟੈਂਡਰ ਪਾਸ ਹੋਇਆ ਸੀ। ਉਨ੍ਹਾਂ ਦੇ ਮੁਤਾਬਕ ਟੈਂਡਰ ਅਨੁਸਾਰ ਸੜਕ ਵਿਚ ਕਰੀਬ ਚਾਰ ਇੰਚ ਮਟੀਰੀਅਲ ਪਾਇਆ ਜਾਣਾ ਸੀ, ਪਰ ਅਸਲ ਵਿਚ ਸਿਰਫ਼ ਇਕ ਇੰਚ ਦੇ ਕਰੀਬ ਪਰਤ ਹੀ ਵਿਛਾਈ ਗਈ, ਜੋ ਦੋ ਦਿਨਾਂ ਵਿੱਚ ਹੀ ਹੱਥਾਂ ਨਾਲ ਉਖੜਣ ਲੱਗ ਪਈ।

ਕੌਂਸਲਰ ਨੇ ਦੋਸ਼ ਲਗਾਇਆ ਕਿ ਸੜਕ ਦੇ ਨਿਰਮਾਣ ਵਿੱਚ ਵੱਡੇ ਪੱਧਰ 'ਤੇ ਲਾਪਰਵਾਹੀ ਅਤੇ ਸੰਭਾਵਿਤ ਘੋਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਕੋਲ ਕੀਤੀ ਜਾਵੇਗੀ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਕਾਰਵਾਈ ਕਰਦਾ ਹੈ ਅਤੇ 92 ਲੱਖ ਰੁਪਏ ਦੇ ਇਸ ਪ੍ਰੋਜੈਕਟ ਵਿੱਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੱਚਾਈ ਕਦੋਂ ਸਾਹਮਣੇ ਆਉਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਇਕਬਾਲ ਸਿੰਘ ਮਾਹਲ ਨੂੰ ਹਲਕਾ ਕਾਦੀਆਂ ਦਾ ਸੇਵਾਦਾਰ ਐਲਾਨਿਆ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਉਸਦਾ ਹੁਕਮ ਹਰ ਸਿੱਖ ਨੂੰ ਮੰਨਣਾ ਚਾਹੀਦਾ- ਗਿਆਨੀ ਰਣਜੀਤ ਸਿੰਘ ਗੋਹਰ ਏ ਮਸਕੀਨ
Ad Position 24