16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪੰਜਾਬ ਦੇ ਓ.ਬੀ.ਸੀ ਭਾਈਚਾਰੇ ਦਾ ਵਫ਼ਦ ਹਰਜਿੰਦਰ ਹਾਂਡਾ ਦੀ ਅਗਵਾਈ ਹੇਠ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਨੂੰ ਮਿਲਿਆ

ਗੁਰੂਹਰਸਹਾਏ, 28 ਜੂਨ (ਹਰਚਰਨ ਸਿੰਘ ਸੰਧੂ)- ਸਿੱਖਿਆ ਵਿਭਾਗ ਪੰਜਾਬ ਵਿਚ ਲੈਕਚਰਾਰ ਕੇਡਰ ਦੀਆਂ 1013 ਪੋਸਟਾਂ ਦੇ ਜਾਰੀ ਕੀਤੇ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਗੁਰੂਹਰਸਹਾਏ, 28 ਜੂਨ (ਹਰਚਰਨ ਸਿੰਘ ਸੰਧੂ)- ਸਿੱਖਿਆ ਵਿਭਾਗ ਪੰਜਾਬ ਵਿਚ ਲੈਕਚਰਾਰ ਕੇਡਰ ਦੀਆਂ 1013 ਪੋਸਟਾਂ ਦੇ ਜਾਰੀ ਕੀਤੇ ਇਸ਼ਤਿਆਰ ਵਿਚ ਹੋਈਆਂ ਵੱਡੇ ਪੱਧਰ ਉੱਤੇ ਬੇਨਿਯਮੀਆਂ ਖਿਲਾਫ਼ ਓ.ਬੀ.ਸੀ ਵੈੱਲਫੇਅਰ ਫਰੰਟ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਸੂਬਾ ਜਨਰਲ ਸਕੱਤਰ ਆਸੂਤੋਸ਼ ਕੰਬੋਜ਼ ਦੀ ਅਗਵਾਈ ਹੇਠ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਡਾਕਟਰ ਮਲਕੀਤ ਸਿੰਘ ਥਿੰਦ ਨੂੰ ਮਿਲਿਆ ਅਤੇ ਲੰਮਾ ਸਮਾਂ ਮੀਟਿੰਗ ਕਰਨ ਉਪਰੰਤ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਂਪਿਆ।

ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਸੂਬਾ ਜਨਰਲ ਸਕੱਤਰ ਆਸ਼ੁਤੋਸ਼ ਕੰਬੋਜ ਨੇ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਨੂੰ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਿਚ ਪਿਛਲੇ ਦਿਨੀਂ ਜੋ 1013 ਲੈਕਚਰਾਰ ਕੇਡਰ ਦੀਆਂ ਅਸਾਮੀਆਂ ਦਾ ਇਸ਼ਤਿਆਰ ਜਾਰੀ ਕੀਤਾ ਗਿਆ ਹੈ, ਇਸ ਵਿਚ ਪੰਜਾਬ ਦੇ ਓ.ਬੀ.ਸੀ. ਵਰਗ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ, ਹਿੰਦੀ, ਮੈਥ, ਇਕਨੋਮਿਕਸ ਆਦਿ ਸਮੇਤ ਵੱਖ-ਵੱਖ ਵਿਸ਼ਿਆਂ ਦੀਆਂ ਲੈਕਚਰਾਰ ਦੀਆਂ ਅਸਾਮੀਆਂ ਵਿਚ ਪੰਜਾਬ ਦੇ ਓ.ਬੀ.ਸੀ ਵਰਗ ਨਾਲ ਧੱਕਾ ਕਰਦਿਆਂ ਰਿਜ਼ਰਵੇਸ਼ਨ ਪੋਲਸੀ ਦੀਆਂ ਵੱਡੇ ਪੱਧਰ ਉੱਤੇ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਓਬੀਸੀ ਵਰਗ ਨੂੰ ਕੁੱਲ ਬਣਦੀਆਂ ਪੋਸਟਾਂ ਤੋਂ ਘੱਟ ਪੋਸਟਾਂ ਦਿੱਤੀਆਂ ਗਈ

ਹਰਜਿੰਦਰ ਹਾਂਡਾ ਅਤੇ ਆਸ਼ੁਤੋਸ਼ ਕੰਬੋਜ ਨੇ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਅਸਾਮੀਆਂ ਦੀ ਗਿਣਤੀ ਵਿਚ ਹੀ ਖੋਰਾ ਨਹੀਂ ਲਗਾਇਆ ਗਿਆ ਸਗੋਂ ਬੀ.ਸੀ ਦੇ ਉਮੀਦਵਾਰਾਂ ਦੇ ਕੋਲੋਂ ਸਰਟੀਫਿਕੇਟ ਦੇ ਨਾਲ ਨਾਲ ਇਨਕਮ ਸਰਟੀਫਿਕੇਟ ਦੀ ਮੰਗ ਕੀਤੀ ਗਈ ਹੈ ਜੋ ਕਿ ਸਰਾਸਰ ਨਿਯਮਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਇਸ਼ਤਿਹਾਰ ਵਿਚ ਉਮੀਦਵਾਰ ਨੂੰ ਸਿਰਫ ਅਤੇ ਸਿਰਫ ਇਕ ਕੈਟਾਗਰੀ ਵਿਚ ਹੀ ਵਿਚਾਰਨ ਦੀ ਸ਼ਰਤ ਲਗਾਈਂ ਗਈ ਹੈ, ਜਦੋਂ ਕਿ ਨਿਯਮਾਂ ਅਨੁਸਾਰ ਅਜਿਹਾ ਨਹੀਂ ਹੁੰਦਾ। ਇਸ ਸ਼ਰਤ ਦੀ ਸ਼ਬਦਾਵਲੀ ਭੰਬਲਭੂਸੇ ਵਾਲੀ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ।
ਇਸ ਮੌਕੇ ਡਾਕਟਰ ਮਲਕੀਤ ਥਿੰਦ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਹਾਲਤ ਵਿੱਚ ਪੱਛੜੇ ਵਰਗ ਨਾਲ ਸਬੰਧਤ ਉਮੀਦਵਾਰਾਂ ਨਾਲ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬੀ.ਸੀ ਕਮਿਸ਼ਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗਾ ਅਤੇ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਨੀਤੀ ਦੀ ਅਣਦੇਖੀ ਕਰਨ ਜਾਂ ਉਸ ਦੀ ਉਲੰਘਣਾ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਵਫ਼ਦ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸੂਬਾ ਮੀਤ ਪ੍ਰਧਾਨ ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਮਨਪ੍ਰੀਤ ਕੰਬੋਜ,ਜਗਦੀਸ਼ ਥਿੰਦ ਨੰਬਰਦਾਰ, ਵਿਪਨ ਕੰਬੋਜ, ਸੰਦੀਪ ਗੋਲੂਕਾ ਪਾਰਸ ਹਾਂਡਾ, ਜਸਵਿੰਦਰ ਸਿੰਘ, ਓਮ ਪ੍ਰਕਾਸ਼, ਹਰਭਜਨ ਲਾਲ, ਅਨਮੋਲ ਕੰਬੋਜ, ਸੁਖਮੰਦਰ ਸਿੰਘ, ਤੇਜ ਵੀਰ ਸਿੰਘ, ਪੁਨੀਤ ਕੰਬੋਜ, ਜਸ਼ਨਪ੍ਰੀਤ, ਵੰਸ਼ ਕੰਬੋਜ, ਸਾਜਨ ਕੰਬੋਜ, ਨਵਜੋਤ ਕੰਬੋਜ ਆਦਿ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰੀ ਅੰਮ੍ਰਿਤਸਰ 'ਚ ਸੁਲਤਾਨਵਿੰਡ ਲਿੰਕ ਰੋਡ 'ਤੇ ਨਵਾਂ ਓਵਰਬ੍ਰਿਜ ਲੋਕਾਂ ਨੂੰ ਸਮਰਪਣ ਕੀਤਾ ਗਿਆ ਅਗਲੀ ਖ਼ਬਰ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਹਲਕਾ ਰਾਜਾਸਾਂਸੀ ਵਿਚ 18 ਸਰਕਲ ਪ੍ਰਧਾਨ ਨਿਯੁਕਤ
Ad Position 24