16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮੋਟਰਾਂ ਦੀ ਬਿਜਲੀ ਸਪਲਾਈ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਬਿਜਲੀ ਗਰਿੱਡ ਮੂਹਰੇ ਦਿੱਤਾ ਧਰਨਾ

ਲੌਂਗੋਵਾਲ, 28 ਜੂਨ (ਸ,ਸ, ਖੰਨਾ, ਵਿਨੋਦ)- ਪਿਛਲੇਂ ਕਈ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਅੱਠ ਘੰਟੇ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਲੌਂਗੋਵਾਲ, 28 ਜੂਨ (ਸ,ਸ, ਖੰਨਾ, ਵਿਨੋਦ)- ਪਿਛਲੇਂ ਕਈ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਅੱਠ ਘੰਟੇ ਦੀ ਬਜਾਏ ਕਦੇ ਤਿੰਨ ਘੰਟੇ ਚਾਰ ਘੰਟੇ ਦੇਣ ਤੇ ਝੋਨੇ ਦੀ ਲਵਾਈ ਵਿਚ ਰੁੱਝੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸਤੋਂ ਦੁਖੀ ਹੋ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਸਥਾਨਕ ਬਿਜਲੀ ਗਰਿੱਡ ਮੂਹਰੇ ਧਰਨਾ ਦੇਕੇ ਭਗਵੰਤ ਮਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਜਿੱਥੇ ਭਗਵੰਤ ਮਾਨ ਸਰਕਾਰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉਹ ਸਾਰੇ ਵਾਅਦੇ ਤੇ ਦਾਅਵੇ ਝੂਠੇ ਸਾਬਤ ਹੋ ਚੁੱਕੇ ਹਨ।

ਹੁਣ ਜਦੋਂ ਝੋਨੇ ਦੀ ਲਵਾਈ ਸਿਖ਼ਰ ਤੇ ਹੈ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਸਿਰਫ਼ ਤਿੰਨ ਤੋਂ ਪੰਜ ਘੰਟੇ ਹੀ ਮਿਲ ਰਹੀ ਹੈ। ਉਸ ਵਿਚ ਵੀ ਕਈ ਕਈ ਕੱਟ ਲੱਗ ਰਹੇ ਹਨ। ਜਿਸ ਕਾਰਨ ਕਿਸਾਨਾਂ ਦੀ ਪਹਿਲਾਂ ਲਾਈ ਹੋਈ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਬਾਕੀ ਫ਼ਸਲ ਲਗਾਉਣ ਤੋਂ ਲੇਟ ਹੋ ਰਹੀ ਹੈ। ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਦੋ ਦਿਨਾਂ ਵਿਚ ਇਹ ਸਪਲਾਈ ਸਹੀ ਨਾ ਕੀਤੀ ਗਈ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਲੌਂਗੋਵਾਲ ਗਰਿੱਡ ਦਾ ਘਿਰਾਓ ਕੀਤਾ ਜਾਵੇਗਾ।

ਮੌਕੇ ਤੇ ਪੁੱਜੇ ਬਿਜਲੀ ਬੋਰਡ ਦੇ ਜੇਈ ਗੁਰਮੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਵਿਚ ਸਪਲਾਈ ਸਹੀ ਕਰ ਦਿੱਤੀ ਜਾਵੇਗੀ ਅਤੇ ਜਿਹੜੀ ਬਿਜਲੀ ਪਿਛਲੇ ਦਿਨਾਂ ਵਿਚ ਘੱਟ ਆਈ ਹੈ ਉਹ ਬਕਾਇਆ ਬਿਜਲੀ ਵੀ ਦਿੱਤੀ ਜਾਵੇਗੀ। ਇਸ ਮੌਕੇ ਅਵਤਾਰ ਸਿੰਘ ਸਾਹੋਕੇ, ਗੁਰਮੇਲ ਸਿੰਘ ਉਭਾਵਾਲ, ਇਕਾਈ ਲੌਂਗੋਵਾਲ ਦੇ ਪ੍ਰਧਾਨ ਹਰਦੇਵ ਸਿੰਘ ਦੁਲਟ, ਭੋਲਾ ਸਿੰਘ ਪਨਾਂਚ, ਚਰਨਾ ਸਿੰਘ ਸਤੀਪੁਰਾ ਅਤੇ ਜੋਗਾ ਸਿੰਘ ਢੱਡਰੀਆਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਪਿੰਡ ਨਾਨਕਪੁਰਾ ਦੇ ਬੱਸ ਸਟੈਂਡ ਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੀਤਾ ਉਦਘਾਟਨ
Ad Position 24