15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਜ਼ੀਰਕਪੁਰ ਦੇ ਢਿੱਲੋਂ ਪਲਾਜ਼ਾ 'ਚ 'ਕੈਰੀ ਆਨ ਜੱਟਾ-4' ਦੇ ਸ਼ੋਅ ਦੌਰਾਨ ਹੰਗਾਮਾ

ਜ਼ੀਰਕਪੁਰ, 28 ਜੂਨ- ਜ਼ੀਰਕਪੁਰ ਦੇ ਢਿੱਲੋਂ ਪਲਾਜ਼ਾ ਸਥਿਤ ਥੀਏਟਰ ਵਿਚ ਐਤਵਾਰ ਨੂੰ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ-4' ਦੇ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਜ਼ੀਰਕਪੁਰ, 28 ਜੂਨ- ਜ਼ੀਰਕਪੁਰ ਦੇ ਢਿੱਲੋਂ ਪਲਾਜ਼ਾ ਸਥਿਤ ਥੀਏਟਰ ਵਿਚ ਐਤਵਾਰ ਨੂੰ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ-4' ਦੇ ਸ਼ੋਅ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਹਾਲ ਦਾ ਏਅਰ ਕੰਡੀਸ਼ਨਰ (ਏਸੀ) ਅਚਾਨਕ ਬੰਦ ਹੋ ਗਿਆ। ਭਾਰੀ ਗਰਮੀ ਅਤੇ ਉਮਸ ਕਾਰਨ ਦਰਸ਼ਕਾਂ ਦਾ ਗੁੱਸਾ ਭੜਕ ਉੱਠਿਆ ਅਤੇ ਉਹ ਥੀਏਟਰ ਤੋਂ ਬਾਹਰ ਆ ਕੇ ਪ੍ਰਬੰਧਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗ ਪਏ।

ਮਿਲੀ ਜਾਣਕਾਰੀ ਅਨੁਸਾਰ, ਵੱਡੀ ਗਿਣਤੀ ਵਿਚ ਲੋਕ 'ਕੈਰੀ ਆਨ ਜੱਟਾ-4' ਦੇਖਣ ਲਈ ਢਿੱਲੋਂ ਪਲਾਜ਼ਾ ਪਹੁੰਚੇ ਹੋਏ ਸਨ। ਫ਼ਿਲਮ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਏ.ਸੀ. ਨੇ ਕੰਮ ਕਰਨਾ ਬੰਦ ਕਰ ਦਿੱਤਾ। ਪਹਿਲਾਂ ਦਰਸ਼ਕਾਂ ਨੇ ਥੀਏਟਰ ਦੇ ਕਰਮਚਾਰੀਆਂ ਨੂੰ ਸ਼ਿਕਾਇਤ ਕੀਤੀ, ਪਰ ਜਦੋਂ ਸਮੱਸਿਆ ਦਾ ਤੁਰੰਤ ਹੱਲ ਨਾ ਹੋਇਆ ਤਾਂ ਲੋਕ ਹਾਲ ਤੋਂ ਬਾਹਰ ਨਿਕਲ ਆਏ ਅਤੇ ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਨਾਰਾਜ਼ ਦਰਸ਼ਕਾਂ ਨੇ ਕਿਹਾ ਕਿ ਜਦੋਂ ਏਸੀ ਦੀ ਸਹੂਲਤ ਹੀ ਨਹੀਂ ਮਿਲ ਰਹੀ ਤਾਂ ਅਜਿਹੇ ਮਾਹੌਲ ਵਿਚ ਫ਼ਿਲਮ ਦੇਖਣਾ ਸੰਭਵ ਨਹੀਂ। ਉਨ੍ਹਾਂ ਨੇ ਟਿਕਟਾਂ ਦੇ ਪੂਰੇ ਪੈਸੇ ਵਾਪਸ ਕਰਨ ਦੀ ਮੰਗ ਵੀ ਕੀਤੀ।
ਹੰਗਾਮੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦਰਸ਼ਕਾਂ ਨਾਲ ਗੱਲਬਾਤ ਕਰਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਖ਼ਬਰ ਲਿਖੇ ਜਾਣ ਤੱਕ ਥੀਏਟਰ ਪ੍ਰਬੰਧਨ ਵਲੋਂ ਇਸ ਮਾਮਲੇ ਸਬੰਧੀ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ।

 

Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੱਲਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਅਗਲੀ ਖ਼ਬਰ ਪਿੰਡ ਚੰਦਬਾਜਾ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ- ਮੁੱਖ ਮੰਤਰੀ ਮਾਨ
Ad Position 24