03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕੈਲਗਰੀ ਵਿਚ ਕੈਨੇਡਾ ਦਾ 159ਵਾਂ ਜਨਮ ਦਿਨ ਉਤਸ਼ਾਹ ਨਾਲ ਮਨਾਇਆ

ਕੈਲਗਰੀ, 2 ਜੁਲਾਈ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਕੈਨੇਡਾ ਦਾ 159ਵਾਂ ਜਨਮ ਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੇਰੀਵਿੰਡ ਪਾਰਕ....

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਕੈਲਗਰੀ, 2 ਜੁਲਾਈ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਕੈਨੇਡਾ ਦਾ 159ਵਾਂ ਜਨਮ ਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੇਰੀਵਿੰਡ ਪਾਰਕ ਵਿਖੇ ਅਹਿਮਦੀਆ ਜਮਾਤ ਵਲੋਂ ਕੈਨੇਡਾ ਡੇਅ ਦੇ ਸੰਬੰਧ ਵਿਚ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ‘ਓ ਕੈਨੇਡਾ’ ਗੀਤ ਬੱਚਿਆਂ ਵਲੋਂ ਗਾਇਨ ਕੀਤਾ ਗਿਆ ਅਤੇ ਕੈਨੇਡਾ ਦਾ ਝੰਡਾ,ਅਲਬਰਟਾ ਦਾ ਝੰਡਾ,ਅਹਿਮਦੀਆ ਜਮਾਤ ਦਾ ਝੰਡਾ ਅਤੇ ਸਿਟੀ ਆਫ ਕੈਲਗਰੀ ਦਾ ਝੰਡਾ ਚੜ੍ਹਾਉਣ ਦੀ ਰਸਮ ਆਏ ਮਹਿਮਾਨਾਂ ਵਲੋਂ ਅਦਾ ਕੀਤੀ।

ਇਸ ਸਮੇਂ ਵੱਖ-ਵੱਖ ਬੁਲਾਰਿਆਂ ਸਮੇਤ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ,ਕੈਲਗਰੀ ਮੇਅਰ ਜੈਮੀ ਫਰਕਸ,ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨਹੀਦ ਨੈਂਨਸੀ, ਸੰਸਦ ਮੈਂਬਰ ਜਸਰਾਜ ਸਿੰਘ ਹੱਲਣ,ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ,ਦਲਵਿੰਦਰ ਸਿੰਘ ਗਿੱਲ ਸੰਸਦ ਮੈਂਬਰ,ਕੈਬਨਿਟ ਮੰਤਰੀ ਰਾਜਨ ਸਾਹਨੀ,ਸੰਨੀ ਸਾਮਰਾ ਕੌਸਲਰ,ਇਰਫਾਨ ਸਾਬੀਰ ਵਿਧਾਇਕ,ਰਾਜ ਧਾਲੀਵਾਲ ਕੌਂਸਲਰ,ਵਿਧਾਇਕ ਗੁਰਿੰਦਰ ਬਰਾੜ,ਵਿਧਾਇਕ ਪਰਮੀਤ ਸਿੰਘ ਬੋਪਾਰਾਏ,ਹਰਦਿਆਲ ਸਿੰਘ ਹੈਪੀ ਮਾਨ,ਜਤਿੰਦਰ ਸਿੰਘ ਤਤਲਾ,ਕੈਲਗਰੀ ਪੁਲਿਸ ਅਫਸਰ,ਫਾਈਅਰ ਕਰਮਚਾਰੀ,ਹੈਲਥ ਕਰਮਚਾਰੀ ਨੇ ਆਏ ਲੋਕਾਂ ਨੂੰ ਸੰਬੋਧਨ ਕਰਦਿਆ ਕੈਨੇਡਾ ਦੇ 159ਵੇਂ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੈਨੇਡਾ ਵਧੀਆ ਦੇਸ਼ ਹੈ ਤੇ ਸਾਨੂੰ ਆਪਸ ਵਿਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਇਸ ਸਮੇਂ ਕਰਵਾਏ ਸਮਾਗਮਾਂ ਵਿਚ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਕੈਨੇਡਾ ਉਪਰ ਮਾਣ ਹੈ। ਆਓ ਆਪਾਂ ਆਪਣੇ ਪਰਿਵਾਰਾਂ ਤੇ ਮਿੱਤਰਾਂ ਦੋਸਤਾਂ ਨਾਲ ਕੈਨੇਡਾ ਦਿਵਸ ਦਾ ਆਨੰਦ ਮਾਣੀਏ। ਕੈਲਗਰੀ ਵਿਖੇ ਰਾਤ ਸਮੇਂ ਸ਼ਹਿਰ ਵਿਚ ਕਈ ਥਾਵਾਂ ’ਤੇ ਆਤਿਸ਼ਬਾਜੀ ਅਤੇ ਪਟਾਕੇ ਚਲਾਏ ਗਏ।

 

 

 

Ad Position 22
No active advertisement
ਪਿਛਲੀ ਖ਼ਬਰ ਅਮਰਨਾਥ ਯਾਤਰਾ ਲਈ ਪਹਿਲਾ ਜਥਾ ਰਵਾਨਾ ਅਗਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਵੱਡੇ ਭਰਾ ਦਾ ਕਤਲ, ਛੋਟਾ ਭਰਾ ਜ਼ਖਮੀ
Ad Position 24