03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਦਿੱਲੀ 'ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, ਆਈ.ਐੱਸ.ਆਈ. ਨੈੱਟਵਰਕ ਨਾਲ ਜੁੜੇ 4 ਅੱਤਵਾਦੀ ਗ੍ਰਿਫ਼ਤਾਰ

ਦਿੱਲੀ, 2 ਜੁਲਾਈ- ਦਿੱਲੀ 'ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਦਿੱਲੀ, 2 ਜੁਲਾਈ- ਦਿੱਲੀ 'ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਆਈ.ਐੱਸ.ਆਈ. ਨੈੱਟਵਰਕ ਨਾਲ ਜੁੜੇ 4 ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਤਿੰਨ ਪੰਜਾਬ ਤੋਂ ਅਤੇ ਇਕ ਦਿੱਲੀ ਤੋਂ ਹੈ। ਜਾਣਕਾਰੀ ਦੇ ਅਨੁਸਾਰ, ਇਕ ਦੋਸ਼ੀ ਨੇ ਦਿੱਲੀ ਦੇ ਪੁਲਿਸ ਅਦਾਰਿਆਂ ਦੀ ਰੇਕੀ ਕੀਤੀ ਅਤੇ ਇਨ੍ਹਾਂ ਕੋਲੋ ਦੋ ਵਿਦੇਸ਼ੀ ਪਿਸਤੌਲ ਅਤੇ ਨੌ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਆਈ.ਐਸ.ਆਈ. ਹੈਂਡਲਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਦੇ ਨਿਰਦੇਸ਼ਾਂ 'ਤੇ ਦਿੱਲੀ ਵਿਚ ਇਕ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਮੁਲਜ਼ਮ ਪਤਾ ਲੱਗਣ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਨੰਬਰਾਂ ਦਾ ਪ੍ਰਬੰਧ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਨੇ ਕੀਤਾ ਸੀ। ਮੁਲਜ਼ਮਾਂ ਦਾ ਪਹਿਚਾਣ ਸ਼ੁਭਦੀਪ ਸਿੰਘ ਉਰਫ਼ ਵਿਸ਼ਾਲ ਪੁੱਤਰ ਸਤਨਾਮ ਸਿੰਘ, ਨਿਵਾਸੀ ਜ਼ਿਲ੍ਹਾ ਤਰਨਤਾਰਨ, ਪੰਜਾਬ, ਉਮਰ 23 ਸਾਲ, ਗੁਰਜੰਟ ਸਿੰਘ ਰਿਸ਼ੀ ਪੁੱਤਰ ਸ. ਸਤਨਾਮ ਸਿੰਘ, ਜ਼ਿਲ੍ਹਾ ਤਰਨਤਾਰਨ, ਪੰਜਾਬ, ਉਮਰ 22 ਸਾਲ, ਸਾਜਨ ਸਿੰਘ ਹਨੀ ਪੁੱਤਰ ਸ਼. ਗੋਪਾਲ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਉਮਰ 28 ਸਾਲ, ਗਗਨਪ੍ਰੀਤ ਪੁੱਤਰ ਸੁਖਵਿੰਦਰ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪੰਜਾਬ ਉਮਰ-24 ਸਾਲ ਵਜੋਂ ਹੋਈ ਹੈ। ਇਨ੍ਹਾਂ ਕੋਲੋ ਦੋ ਛੋਟੇ ਹਥਿਆਰ (01 ਜ਼ਿਗਾਨਾ ਪਿਸਤੌਲ ਅਤੇ ਇਕ .30 ਬੋਰ ਪਿਸਤੌਲ), 9 ਲਾਈਵ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਸੁਨਾਮ ਦੇ ਅੰਡਰ ਬ੍ਰਿਜ ਵਿਚ ਪਾਣੀ ਭਰਨ ਕਾਰਨ ਰਸਤਾ ਹੋਇਆ ਬੰਦ ਅਗਲੀ ਖ਼ਬਰ ਭਰਵੇਂ ਮੀਂਹ ਨੇ ਕਿਸਾਨਾਂ, ਪੰਜਾਬ ਪਾਵਰਕੌਮ ਅਤੇ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ
Ad Position 24