03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲਛਮਣ ਨਹਿਰ ਵਿਚ ਪਿਆ ਪਾੜ, ਸੈਂਕੜੇ ਏਕੜ ਰਕਬਾ ਡੁੱਬਿਆ

ਮਮਦੋਟ/ਫਿਰੋਜ਼ਪੁਰ, 2 ਜੁਲਾਈ (ਸੁਖਦੇਵ ਸਿੰਘ ਸੰਗਮ)- ਮਮਦੋਟ ਬਲਾਕ ਦੇ ਪਿੰਡ ਰਾਓ ਕੇ ਹਿਠਾੜ ਵਿਖੇ ਅੱਜ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਮਮਦੋਟ/ਫਿਰੋਜ਼ਪੁਰ, 2 ਜੁਲਾਈ (ਸੁਖਦੇਵ ਸਿੰਘ ਸੰਗਮ)- ਮਮਦੋਟ ਬਲਾਕ ਦੇ ਪਿੰਡ ਰਾਓ ਕੇ ਹਿਠਾੜ ਵਿਖੇ ਅੱਜ ਲਛਮਣ ਨਹਿਰ ਵਿਚ ਪਾੜ ਪੈਣ ਨਾਲ ਸੈਂਕੜੇ ਏਕੜ ਰਕਬਾ ਪਾਣੀਂ ਵਿਚ ਡੁੱਬ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਪਿੰਡ ਵਿਚੋਂ ਲੰਘਦੀ ਲਛਮਣ ਨਹਿਰ (ਮਮਦੋਟ ਡਿਸਟ੍ਰੀਬਿਉਟਰੀ) ਵਿਚ ਕਰੀਬ 20 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਇਸ ਪਾਸ ਦੇ ਪਿੰਡਾਂ ਫਾਰੂ ਵਾਲਾ, ਚੱਕ ਰਾਓ ਕੇ, ਗੱਟੀ ਮੱਤੜ ਅਤੇ ਰਾਓ ਕੇ ਹਿਠਾੜ ਆਦਿ ਦੇ ਲਗਭਗ 200 ਏਕੜ ਨੀਵੇਂ ਰਕਬੇ ਵਿਚ ਤਾਜ਼ੀ ਲੱਗੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਜਿਸਦਾ ਨਿਕਾਸ ਨਾਂ ਹੋਣ ਕਾਰਨ ਫ਼ਸਲ ਖ਼ਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਸੂਚਨਾ ਮਿਲਦੇ ਹੀ ਸਿੰਚਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੇ ਪੁੱਜ ਗਏ ਹਨ ਤੇ ਪਾੜ ਨੂੰ ਭਰਨ ਦੇ ਯਤਨ ਕੀਤੇ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਡਾ. ਮੀਨਾਕਸ਼ੀ ਮੌਤ ਮਾਮਲੇ 'ਚ ਵੱਡਾ ਫੈਸਲਾ, ਡਾ: ਪਿਯੂਸ਼ ਸੂਦ ਦੀ ਅਗਾਊਂ ਜ਼ਮਾਨਤ ਹੋਈ ਰੱਦ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਡਾਕਟਰਾਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
Ad Position 24