02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਗਰ ਕੌਂਸਲ ਦੇ ਪ੍ਰਧਾਨਗੀ ਦੀ ਚੋਣ ਹੋਈ ਸ਼ੁਰੂ

ਰਾਜਪੁਰਾ, 2 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਨਗਰ ਕੌਂਸਲ ਦੇ ਵੇਹੜੇ ਵਿਚ ਪ੍ਰਧਾਨਗੀ ਦੀ ਚੋਣ ਨੂੰ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਰਾਜਪੁਰਾ, 2 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਨਗਰ ਕੌਂਸਲ ਦੇ ਵੇਹੜੇ ਵਿਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਮੀਟਿੰਗ ਸ਼ੁਰੂ ਹੋ ਗਈ ਹੈ। ਪੁਲਿਸ ਦੇ ਅਤੀ ਸੁਰੱਖਿਆ ਪ੍ਰਬੰਧ ਹਨ ਕਿਸੇ ਵੀ ਵਿਅਕਤੀ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਹੈ। ਨਗਰ ਕੌਂਸਲ ਰੋਡ ਤੇ ਜਿੰਨੀਆਂ ਵੀ ਦੁਕਾਨਾਂ ਹਨ ਸਾਰੀਆ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ।

ਇਸ ਦੇ ਨਾਲ ਹੀ ਮੀਡੀਆ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ। ਦੱਸਣਯੋਗ ਹੈ ਕਿ ਹੁਣ ਤੋਂ ਪਹਿਲਾਂ ਦੋ ਵਾਰ ਪ੍ਰਧਾਨਗੀ ਦੀ ਮੀਟਿੰਗ ਰੱਖੀ ਗਈ ਸੀ ਪਰ ਉਹ ਮੁਲਤਵੀਂ ਕਰ ਦਿੱਤੀ ਗਈ ਸੀ। ਰਾਜਪੁਰਾ ਦੇ 31 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ ਨੌ ਕੌਂਸਲਰ, ਭਾਰਤੀ ਜਨਤਾ ਪਾਰਟੀ ਦੇ ਨੌ ਕੌਂਸਲਰ, ਆਮ ਆਦਮੀ ਪਾਰਟੀ ਦੇ ਸੱਤ ਕੌਂਸਲਰ, ਸ਼੍ਰੋਮਣੀ ਅਕਾਲੀ ਦਲ ਦੇ ਚਾਰ ਕੌਂਸਲਰ ਅਤੇ ਅਜਾਦ ਤੌਰ ਤੇ ਦੋ ਕੌਂਸਲ ਜਿੱਥੇ ਹੋਏ ਹਨ। ਭਾਵੇਂ ਇਸ ਸੰਬੰਧ ਵਿਚ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਪਰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਕੋਲੇ ਸੱਤ ਕੌਂਸਲ ਹੋਣ ਕਾਰਨ ਪੂਰਾ ਬਹੁਮਤ ਨਹੀਂ ਹੈ ਇਸਤੋਂ ਬਾਅਦ ਅੰਦਰ ਕੀ ਜੋੜ ਤੋੜ ਹੋ ਸਕਦਾ ਹੈ ਇਸ ਦਾ ਪਤਾ ਤਾਂ ਚੋਣ ਹੋਣ ਤੋਂ ਬਾਅਦ ਹੀ ਲੱਗ ਸਕੇਗਾ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਿਚ ਚਰਨਜੀਤ ਸਿੰਘ ਚੰਨੀ ਦੇ ਕੱਦ ਨੂੰ ਅਣਗੌਲਿਆ ਕਰਨਾ ਪਾਰਟੀ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਤੀਕ- ਜਸਵੀਰ ਅਗਲੀ ਖ਼ਬਰ ਬੱਚਿਆਂ ਦੇ ਆਖਰੀ ਦਰਸ਼ਨ ਤੋਂ ਰੋਕੀ ਗਈ ਮਾਂ ਸ਼ਕੁੰਤਲਾ, ਬੋਲੀ- “ਮੈਂ ਕਿਹੜੀ ਗਲਤੀ ਕੀਤੀ, ਮੈਂ ਵੀ ਉਨ੍ਹਾਂ ਨਾਲ ਮਰਨ ਲਈ...
Ad Position 24