02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਡੇਰਾਬੱਸੀ ਦਾ ਕੈਨਾਈਨ ਇੰਸਟੀਚਿਊਟ ਬਣੇਗਾ ਅੰਤਰਰਾਸ਼ਟਰੀ ਟ੍ਰੇਨਿੰਗ ਹੱਬ

ਡੇਰਾਬੱਸੀ, 2 ਜੁਲਾਈ- ਸੁੰਡਰਾਂ ਸਥਿਤ ਪੰਜਾਬ ਹੋਮ ਗਾਰਡਜ਼ ਕੈਨਾਈਨ ਟ੍ਰੇਨਿੰਗ ਐਂਡ ਬ੍ਰੀਡਿੰਗ ਇੰਸਟੀਚਿਊਟ ਹੁਣ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਡੇਰਾਬੱਸੀ, 2 ਜੁਲਾਈ- ਸੁੰਡਰਾਂ ਸਥਿਤ ਪੰਜਾਬ ਹੋਮ ਗਾਰਡਜ਼ ਕੈਨਾਈਨ ਟ੍ਰੇਨਿੰਗ ਐਂਡ ਬ੍ਰੀਡਿੰਗ ਇੰਸਟੀਚਿਊਟ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵੱਲ ਵਧ ਰਿਹਾ ਹੈ। ਨਾਮੀਬੀਆ ਦੇ ਹਾਈ ਕਮਿਸ਼ਨਰ ਵਿੰਗ ਕਮਾਂਡਰ ਸੇਵਾਮੁਕਤ ਐਲੇਕਸ ਐਲ. ਟੁਕੁਪਵੇਲੇ ਨੇ ਪਹਿਲੇ ਸਕੱਤਰ ਟੈਂਗੇਨੀ ਐਚ. ਮੁਲੁੰਗਾ ਨਾਲ ਇੰਸਟੀਚਿਊਟ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਨਾਰਕੋਟਿਕਸ, ਵਿਸਫੋਟਕ ਪਦਾਰਥਾਂ ਦੀ ਪਛਾਣ ਅਤੇ ਟ੍ਰੈਕਿੰਗ/ਐਂਟੀ-ਪੋਚਿੰਗ ਕੰਮਾਂ ਲਈ ਟ੍ਰੇਨਡ ਕੈਨਾਈਨ ਯੂਨਿਟਾਂ ਦੀ ਖ਼ਰੀਦ ਅਤੇ ਟ੍ਰੇਨਿੰਗ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਇੰਸਟੀਚਿਊਟ ਦੇ ਪ੍ਰਬੰਧਕ ਨਿਊਟਨ ਸਿੱਧੂ ਨੇ ਦੱਸਿਆ ਕਿ ਇੱਥੇ ਹੁਣ ਤੱਕ 418 ਤੋਂ ਵੱਧ ਕੁੱਤਿਆਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜੋ ਦੇਸ਼ ਭਰ ਦੇ ਵੱਖ-ਵੱਖ ਅਰਧਸੈਨਿਕ ਬਲਾਂ ਅਤੇ ਰਾਜ ਪੁਲਿਸ ਬਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾਮੀਬੀਆ ਸਰਕਾਰ ਸ਼ੁਰੂਆਤੀ ਪੜਾਅ ਵਿਚ ਚਾਰ ਟ੍ਰੇਨਡ ਕੁੱਤੇ ਅਤੇ ਅੱਠ ਹੈਂਡਲਰ ਲੈਣ ਦੀ ਯੋਜਨਾ ਬਣਾ ਰਹੀ ਹੈ। ਇਸ ਪ੍ਰੋਜੈਕਟ ਨਾਲ ਪੰਜਾਬ ਸਰਕਾਰ ਨੂੰ ਕਰੀਬ 20 ਲੱਖ ਅਮਰੀਕੀ ਡਾਲਰ ਦਾ ਰਿਵੈਨਿਊ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਸਥਾਨਕ ਪੰਜਾਬੀ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਨਿਊਟਨ ਸਿੱਧੂ ਨੇ ਕਿਹਾ ਕਿ ਦੱਖਣੀ ਅਮਰੀਕਾ ਅਤੇ ਅਫਰੀਕਾ ਦੇ ਸੱਤ ਹੋਰ ਦੇਸ਼ ਵੀ ਆਪਣੇ ਕੈਨਾਈਨ ਯੂਨਿਟਾਂ ਅਤੇ ਹੈਂਡਲਰਾਂ ਦੀ ਟ੍ਰੇਨਿੰਗ ਲਈ ਇੰਸਟੀਚਿਊਟ ਦੇ ਸੰਪਰਕ ਵਿਚ ਹਨ।

Ad Position 22
No active advertisement
ਪਿਛਲੀ ਖ਼ਬਰ ਪਿੰਡ ਤਾਜੋਕੇ ਦੇ ਛੱਪੜ ਚੋਂ ਨਵ ਵਿਆਹੁਤਾ ਦੀ ਲਾਸ਼ ਬਰਾਮਦ ਅਗਲੀ ਖ਼ਬਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਨ ਤੇ ਭਾਜਪਾ, ਅਕਾਲੀ ਦਲ ਨੇ ਲਾਇਆ ਧਰਨਾ
Ad Position 24