21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 2027 ਵਿਚ ਮੁੜ ਮੁੱਖ ਮੰਤਰੀ ਬਣਨਾ ਤੈਅ- ਗੁਰਮੀਤ ਸਿੰਘ ਮੀਤ ਹੇਅਰ

ਧਨੌਲਾ (ਬਰਨਾਲ), 6 ਜੁਲਾਈ (ਜਤਿੰਦਰ ਸਿੰਘ ਧਨੌਲਾ)- ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ...

Ad Position 21
No active advertisement
ਅਜੀਤ ਡੈਸਕ 06-07-2026

ਧਨੌਲਾ (ਬਰਨਾਲ), 6 ਜੁਲਾਈ (ਜਤਿੰਦਰ ਸਿੰਘ ਧਨੌਲਾ)- ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਰ੍ਹਿਆਂ ਤੱਕ ਸੱਤਾ ਹੰਡਾ ਚੁੱਕੀਆਂ ਧਿਰਾਂ ਸਭ ਜਾਬਤੇ ਅਤੇ ਕਾਇਦੇ ਪਾਸੇ ਛੱਡ ਕੇ ਇਕ ਪਲੇਟਫਾਰਮ ਤੇ ਇਕੱਠੀਆਂ ਹੋ ਚੁੱਕੀਆਂ ਹੋਣ। ਜਿਨ੍ਹਾਂ ਦਾ ਇਕੋ ਇਕ ਮੇਨ ਏਜੰਡਾ ਲੋਕਾਂ ਦੇ ਮਨਾਂ ਵਿਚ ਰਚ ਚੁੱਕੀ ਆਮ ਆਦਮੀ ਪਾਰਟੀ ਦੀ ਹਰਮਨ ਪਿਆਰਤਾ ਦੇ ਫਾਸਲੇ ਵਧਾਉਣਾ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਰਮਿੰਦਰ ਸਿੰਘ ਧੰਨਾ ਦੇ ਤਾਜਪੋਸ਼ੀ ਸਮਾਰੋਹ ਮੌਕੇ ਲੋਕਾਂ ਦੇ ਖਚਾ- ਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਕੀਤਾ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਧਰਮਿੰਦਰ ਸਿੰਘ ਧੰਨਾ ਨੂੰ ਨਗਰ ਕੌਂਸਲ ਧਨੌਲਾ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਅਤੇ 8 ਐਮ. ਸੀ. ਸਾਹਿਬਾਨਾਂ ਦੇ ਵੋਟ ਹਾਸਲ ਹੋਣ ਤੋਂ ਬਾਅਦ ਦਸਤਾਵੇਜੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਸੀ। ਮੀਤ ਹੇਅਰ ਨੇ ਆਖਿਆ ਕਿ ਪੰਜਾਬ ਅੰਦਰ ਆਮ ਆਦਮੀ ਦੇ ਹੱਕ ਵਿਚ ਇਕ ਹਨੇਰੀ ਵਗ ਚੁੱਕੀ ਹੈ ਕਿ ਜੋ ਵਾਅਦੇ ਪਾਰਟੀ ਨੇ ਕੀਤੇ ਸਨ ਉਹ ਤਾਂ ਮੁਕੰਮਲ ਕੀਤੇ ਹੀ ਕੀਤੇ, ਉਸਤੋਂ ਬਿਨ੍ਹਾਂ ਵੀ ਲੋਕਾਂ ਦੀਆਂ ਸਮੱਸਿਆਵਾਂ ਦੇ ਅਨੁਸਾਰ ਵੱਡੀਆਂ ਵੱਡੀਆਂ ਰਾਹਤਾਂ ਪ੍ਰਦਾਨ ਕਰਨ ਵਾਲੀ ਆਮ ਆਦਮੀ ਪਾਰਟੀ ਇਤਿਹਾਸ ਦੀ ਪਹਿਲੀ ਲੋਕ ਹਿਤੈਸ਼ੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ 10 ਲੱਖ ਰੁਪਏ ਦੀ ਬੀਮਾ ਯੋਜਨਾਂ, ਹਜਾਰ ਰੁਪਏ ਕਰੋੜ ਖਰਚ ਕੇ ਸਿੰਚਾਈ ਲਈ ਪਾਈਪ ਲਾਈਨਾਂ, ਖੇਤੀ ਸੈਕਟਰ ਲਈ ਦਿਨੇ ਅੱਠ ਘੰਟੇ ਨਿਰਵਿਘਨ ਬਿਜਲੀ, ਸਮੁੱਚੀਆਂ ਸ੍ਰੇਣੀਆਂ ਦੇ ਪੱਖਪਾਤ ਤੋਂ ਉੱਪਰ ਉੱਠ ਕੇ ਹਰ ਘਰ ਲਈ 600 ਯੂਨਿਟ ਫਰੀ ਬਿਜਲੀ, ਔਰਤਾਂ ਲਈ ਹਜ਼ਾਰ ਤੇ 1500 ਰੁਪਏ ਪੈਨਸ਼ਨ ਯੋਜਨਾ, ਪੰਜਾਬ ਤੋਂ ਸਿਵਾਏ ਕਿਸੇ ਵੀ ਸੂਬੇ ਦੀ ਸਰਕਾਰ ਵਲੋਂ ਇੰਨੀਆਂ ਸਹੂਲਤਾਂ ਉਪਲਬਧ ਨਹੀਂ ਕਰਵਾਈਆਂ ਗਈਆਂ।

ਮੀਤ ਹੇਅਰ ਨੇ ਦਾਵਾ ਕਰਦੇ ਆਖਿਆ ਕਿ ਲੋਕ 2027 ਵਿਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ। ਮੀਤ ਹੇਅਰ ਨੇ ਆਖਿਆ ਕਿ ਧਨੌਲੇ ਦੇ ਵਿਕਾਸ ਲਈ ਬਾਈ ਕਰੋੜ ਰੁਪਿਆ ਉਪਲਬਧ ਕਰਵਾਇਆ ਗਿਆ ਹੈ, ਤੇ ਲੋਕਾਂ ਦੀ ਮੰਗ ਅਨੁਸਾਰ ਜਿੰਨੀ ਹੋਰ ਜ਼ਰੂਰਤ ਹੋਈ ਉਹ ਪੂਰੀ ਕੀਤੀ ਜਾਵੇਗੀ। ਮੀਤ ਹੇਅਰ ਵਲੋਂ ਧਰਮਿੰਦਰ ਸਿੰਘ ਧੰਨਾ ਨੂੰ ਪੂਰਾ ਸਹਿਯੋਗ ਦੇਣ ਅਤੇ ਧਨੌਲਾ ਮੰਡੀ ਨੂੰ ਨਮੂਨੇ ਦੀ ਮੰਡੀ ਵਜੋਂ ਵਿਕਸਿਤ ਕਰਨ ਦਾ ਹਰ ਭਰੋਸਾ ਦਿਵਾਇਆ ਗਿਆ।

ਸਮਾਗਮ ਦੌਰਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਇੰਮਪਰੂਵਮੈਂਟ ਟਰਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਕੌਂਸਲ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਜਨੀਸ਼ ਕੁਮਾਰ ਬਾਂਸਲ,ਸੀਨੀਅਰ ਆਗੂ ਅਨਿਲ ਕੁਮਾਰ ਸੇਠੀ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਬਾਂਸਲ, ਗਉਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਰਜਵਾੜਾ ਢਾਬੇ ਦੇ ਸਰਪ੍ਰਸਤ ਬਲਜਿੰਦਰ ਸਿੰਘ ਬੜਿੰਗ, ਸਪੋਰਟਸ ਕਲੱਬ ਦੇ ਪ੍ਰਧਾਨ ਭਗਵੰਤ ਸਿੰਘ, ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ, ਸੀਨੀਅਰ ਆਗੂ ਭਾਈ ਗੁਰਨਾਮ ਸਿੰਘ ਵਾਹਿਗੁਰੂ, ਸਾਬਕਾ ਪ੍ਰਧਾਨ ਅਤੇ ਕੌਂਸਲਰ ਸੁਰਜੀਤ ਸਿੰਘ, ਕੌਂਸਲਰ ਬੂਟਾ ਸਿੰਘ, ਕੌਂਸਲਰ ਬਿੱਲੂ ਸਿੰਘ, ਕੌਂਸਲਰ ਹਰਵਿੰਦਰ ਕੌਰ ਫਤਿਹ, ਕੌਂਸਲਰ ਰੋਮਾ ਦੀਕਸ਼ਿਤ, ਕੌਂਸਲਰ ਕੁਲਦੀਪ ਕੌਰ, ਕੌਂਸਲਰ ਜਸਪ੍ਰੀਤ ਕੌਰ, ਨਿਰਭੈ ਸਿੰਘ ਡੇਅਰੀ ਵਾਲੇ, ਗੁਰਪ੍ਰੀਤ ਸਿੰਘ ਜਟਾਣਾ ਸੀਨੀਅਰ ਆਗੂ, ਜਗਦੀਪ ਦਾਸ ਸ਼ਰਮਾ, ਨਿਸ਼ਾ ਸ਼ਰਮਾ, ਬਿਕਰਮਜੀਤ ਸਿੰਘ, ਸੀਨੀਅਰ ਆਗੂ ਚੰਚਲ ਸ਼ਰਮਾ, ਨਵਕਿਰਨ ਚੰਗਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਪਤਵੰਤੇ ਪੁਰਸ਼ ਹਾਜ਼ਰ ਸਨ। ਪੁੱਜੇ ਪਤਵੰਤਿਆਂ ਨੇ ਧਰਮਿੰਦਰ ਸਿੰਘ ਧੰਨਾ ਦਾ ਮੂੰਹ ਮਿੱਠਾ ਕਰਵਾ ਦੇਣ ਉਪਰੰਤ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ। ਧੰਨਾ ਸਿੰਘ ਨੇ ਸੰਖੇਪ ਵਿੱਚ ਆਖਿਆ ਕਿ ਉਹ ਧਨੌਲਾ ਦੇ ਲੋਕਾਂ ਦੀਆਂ ਆਸਾਂ ਪ੍ਰਤੀ ਹਮੇਸ਼ਾ ਖਰੇ ਰਹਿਣ ਦਾ ਯਤਨ ਕਰਨਗੇ।

 

 

Ad Position 22
No active advertisement
ਪਿਛਲੀ ਖ਼ਬਰ 12 ਜੁਲਾਈ ਤੋਂ ਪੈਦਲ ਯਾਤਰਾ ਕੀਤੀ ਜਾਵੇਗੀ- ਖੇੜਾ ਅਗਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਚਰਨਜੀਤ ਸਿੰਘ ਚੰਨੀ ਨਾਲ ਸਾਂਝੀ ਕੀਤੀ ਤਸਵੀਰ
Ad Position 24