21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬਰਸਾਤ ਨੇ ਖੋਲ੍ਹੀ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ, ਫਤਿਹਪੁਰ ਚੌਂਕ ਪਾਣੀ ਵਿਚ ਡੁੱਬਿਆ

ਸਨੌਰ, 6 ਜੁਲਾਈ (ਗੀਤਵਿੰਦਰ ਸਿੰਘ ਸੋਖਲ)- ਪੰਜਾਬ ਵਿਚ ਪੈ ਰਹੀ ਲਗਾਤਾਰ ਬਰਸਾਤ ਦਾ ਅਸਰ ਜ਼ਿਲ੍ਹਾ...

Ad Position 21
No active advertisement
ਅਜੀਤ ਡੈਸਕ 06-07-2026

ਸਨੌਰ, 6 ਜੁਲਾਈ (ਗੀਤਵਿੰਦਰ ਸਿੰਘ ਸੋਖਲ)- ਪੰਜਾਬ ਵਿਚ ਪੈ ਰਹੀ ਲਗਾਤਾਰ ਬਰਸਾਤ ਦਾ ਅਸਰ ਜ਼ਿਲ੍ਹਾ ਪਟਿਆਲਾ ਦੇ ਸਨੌਰ ਸ਼ਹਿਰ ਵਿਚ ਵੀ ਸਪੱਸ਼ਟ ਤੌਰ 'ਤੇ ਦੇਖਣ ਨੂੰ ਮਿਲਿਆ। ਭਾਰੀ ਮੀਂਹ ਕਾਰਨ ਸਨੌਰ ਦੇ ਫਤਿਹਪੁਰ ਚੌਂਕ ਵਿਚ ਕਰੀਬ ਇਕ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਰਹੀ।

ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਪਾਣੀ ਵਿਚੋਂ ਲੰਘਣ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਪਾਣੀ ਵਿਚ ਫਸਦੇ ਵੀ ਨਜ਼ਰ ਆਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਬਰਸਾਤ ਦੌਰਾਨ ਇਹੀ ਸਮੱਸਿਆ ਬਣ ਜਾਂਦੀ ਹੈ, ਪਰ ਅਜੇ ਤੱਕ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਜਲ ਨਿਕਾਸੀ ਪ੍ਰਬੰਧਾਂ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪੁਣੇ ਵਿਚ ਖਿਸਕੀ ਜ਼ਮੀਨ, ਇਕ ਦੀ ਮੌਤ, ਬਚਾਅ ਕਾਰਜ ਜਾਰੀ ਅਗਲੀ ਖ਼ਬਰ 12 ਜੁਲਾਈ ਤੋਂ ਪੈਦਲ ਯਾਤਰਾ ਕੀਤੀ ਜਾਵੇਗੀ- ਖੇੜਾ
Ad Position 24